ਲੁਧਿਆਣਾ, (ਗੁਪਤਾ)- ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਕੇ ਵਿਰੋਧੀ ਧਿਰ ਨੂੰ ਧਮਕੀਆਂ ਦੇਣ ਅਤੇ ਡਰਾਉਣ ਦੀਅਾਂ ਕੋਸ਼ਿਸ਼ਾਂ ਛੱਡ ਦੇਵੇ, ਕਿਉਂਕਿ ਦੇਸ਼ 'ਚ ਹੁਣ ਰਜਵਾਡ਼ਾਸ਼ਾਹੀ ਨਹੀਂ, ਸਗੋਂ ਲੋਕਤੰਤਰ ਦਾ ਰਾਜ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਸਾਰੇ ਮੋਰਚਿਆਂ 'ਤੇ ਫੇਲ ਇਸ ਸਰਕਾਰ ਵਿਰੁੱਧ ਅੱਜ ਪੰਜਾਬ ਦੇ ਲੋਕ ਸੰਘਰਸ਼ ਕਰਦੇ ਹੋਏ ਸਡ਼ਕਾਂ 'ਤੇ ਉਤਰ ਆਏ ਹਨ, ਜੋ ਇਸ ਸਰਕਾਰ ਨੂੰ ਆਗਾਮੀ ਲੋਕ ਸਭਾ ਵਿਚ ਸਬਕ ਸਿਖਾਉਣ ਦੀ ਤਿਆਰੀ ਕਰ ਚੁੱਕੇ ਹਨ।
ਝੂਠੇ ਵਾਅਦੇ ਕਰ ਕੇ ਸੱਤਾ 'ਚ ਆਈ ਕਾਂਗਰਸ ਪਾਰਟੀ ਨੇ ਕਲਿਆਣਕਾਰੀ ਯੋਜਨਾਵਾਂ ਤਾਂ ਕੀ ਸ਼ੁਰੂ ਕਰਨੀਆਂ ਸੀ, ਪਹਿਲਾਂ ਚੱਲ ਰਹੀਆਂ ਯੋਜਨਾਵਾਂ ਨੂੰ ਬੰਦ ਕਰ ਦਿੱਤਾ ਹੈ। ਨਾਜਾਇਜ਼ ਰੇਤ, ਨਸ਼ਾਖੋਰੀ, ਬੇਰੋਜ਼ਗਾਰੀ ਕਾਂਗਰਸ ਸ਼ਾਸਨ 'ਚ ਵਧਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਵਿਧਾਇਕ ਤੱਕ ਮੁੱਖ ਮੰਤਰੀ ਨੂੰ ਮਿਲ ਨਹੀਂ ਸਕਦੇ ਹਨ। ਮਲਿਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜੇਕਰ ਸੁਚਾਰੂ ਸ਼ਾਸਨ ਵਿਵਸਥਾ ਨੂੰ ਲਾਗੂ ਨਹੀਂ ਕਰ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਫਿਰ ਅਕਾਲੀ-ਭਾਜਪਾ ਗਠਜੋੜ ਨੂੰ ਸੂਬੇ ਦੀ ਵਾਗਡੋਰ ਸੰਭਾਲਣ ਦੇਣ ਤਾਂ ਕਿ ਵਿਕਾਸ ਦੀ ਪੱਟਡ਼ੀ ਤੋਂ ਉਤਰੇ ਪੰਜਾਬ ਨੂੰ ਫਿਰ ਵਿਕਾਸ ਦੇ ਮਾਰਗ 'ਤੇ ਚਲਾਇਆ ਜਾ ਸਕੇ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ, ਪ੍ਰਵੀਨ ਬਾਂਸਲ, ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਬੁਲਾਰੇ ਅਨਿਲ ਸਰੀਨ ਵੀ ਮੌਜੂਦ ਸਨ।
21 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ
NEXT STORY