ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੰਡੇ ਜਾਣ ਵਾਲੇ ਮੁਫਤ ਸਮਾਰਟ ਫੋਨਾਂ ਨੂੰ ਲੈਣਾ ਪੰਜਾਬੀ ਨੌਜਵਾਨਾਂ ਲਈ ਸਰਕਾਰੀ ਨੌਕਰੀ ਲੈਣ ਤੋਂ ਘੱਟ ਨਹੀਂ ਹੈ। ਕੈਪਟਨ ਨੇ ਐਲਾਨ ਤਾਂ ਕਰ ਦਿੱਤਾ ਹੈ ਕਿ ਇਸ ਦੀਵਾਲੀ 'ਤੇ ਕਰੀਬ 50 ਹਜ਼ਾਰ ਨੌਜਵਾਨਾਂ ਨੂੰ 3 ਲੱਖ ਸਮਾਰਟ ਫੋਨ ਮੁਫਤ ਵੰਡੇ ਜਾਣਗੇ, ਜਿਸ ਤਹਿਤ 30 ਲੱਖ ਨੌਜਵਾਨਾਂ ਨੇ ਫੋਨ ਲੈਣ ਲਈ ਰਜਿਸਟਰੇਸ਼ਨ ਕਰਵਾਈ ਹੋਈ ਹੈ ਪਰ ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਨੌਜਵਾਨ ਮੁਫਤ ਸਮਾਰਟ ਫੋਨ ਪਾਉਣ ਦੇ ਹੱਕਦਾਰ ਹੋਣਗੇ।
ਨੌਜਵਾਨਾਂ ਦੀ ਉਮਰ 1 ਜੁਲਾਈ, 2017 ਨੂੰ 18 ਤੋਂ 35 ਸਾਲ ਦੇ ਵਿਚਕਾਰ ਹੋਵੇਗੀ।
- ਉਮਰ ਦਾ ਬਕਾਇਦਾ ਸਰਟੀਫਿਕੇਟ ਦੇਣਾ ਪਵੇਗਾ।
- 10 ਪਾਸ ਦਾ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ।
- ਪੰਜਾਬ ਦਾ ਰੈਜ਼ੀਡੈਂਟ ਪਰੂਫ ਹੋਣਾ ਜ਼ਰੂਰੀ ਹੋਵੇਗਾ।
- ਪਰਿਵਾਰ ਦੀ ਸਲਾਨਾ ਆਮਦਨ 6 ਲੱਖ ਤੋਂ ਜ਼ਿਆਦਾ ਤਾਂ ਨਹੀਂ, ਇਸ ਲਈ ਇਨਕਮ ਪਰੂਫ ਵੀ ਦੇਣਾ ਪਵੇਗਾ।
ਬਜਟ ਸਿਰਫ 10 ਕਰੋੜ, ਕਿਵੇਂ ਦੇਣਗੇ ਸਮਾਰਫੋਟ
ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਣ ਲਈ ਸਰਕਾਰ ਨੇ ਇਸ ਸਾਲ ਸਿਰਫ 10 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਪਰ ਜੇਕਰ ਸਰਕਾਰ 1500 ਰੁਪਏ ਵਾਲੇ ਰਿਲਾਇੰਸ ਜੀਓ ਦੇ ਵੀ 50,000 ਸਮਾਰਟ ਫੋਨ ਹਰ ਮਹੀਨੇ ਦਿੰਦੀ ਹੈ ਤਾਂ ਪਹਿਲੇ ਹੀ ਮਹੀਨੇ 67.5 ਕਰੋੜ ਰੁਪਏ ਖਰਚ ਹੋ ਜਾਣਗੇ।
ਅੰਮ੍ਰਿਤਸਰ 'ਚ ਲੁੱਟ ਦੀ ਵੱਡੀ ਵਾਰਦਾਤ, ਗੋਲੀ ਚਲਾ ਕੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਲੁੱਟੇ ਕਰੀਬ 9 ਲੱਖ
NEXT STORY