ਚੰਡੀਗੜ੍ਹ (ਰਮਨਜੀਤ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਾਂਗਰਸ ’ਤੇ ਤਿੱਖਾ ਵਾਰ ਕਰਦਿਆਂ ਕਿਹਾ ਹੈ ਕਿ ਕਾਂਗਰਸ ਨੇਤਾ ਦੇਸ਼ ਦੇ ਬਚੇ-ਖੁਚੇ ਸੱਤਾ ਵਾਲੇ ਸੂਬਿਆਂ ਵਿਚ ਵੀ ਆਪਣੀ ਪ੍ਰੰਪਰਾ ਮੁਤਾਬਿਕ ਭ੍ਰਿਸ਼ਟਾਚਾਰ ਕਰਨ ਤੋਂ ਬਾਜ ਨਹੀਂ ਆ ਰਹੇ। ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਨੂੰ ਇਸ ’ਤੇ ਜਵਾਬ ਦੇਣਾ ਪਵੇਗਾ ਕਿ ਲੋਕਾਂ ਨੂੰ ਮੁਫ਼ਤ ਵਿਚ ਲਾਉਣ ਲਈ ਸਰਕਾਰੀ ਰੇਟ ’ਤੇ ਖਰੀਦੀ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਕਿਉਂ ਵੇਚੀ ਅਤੇ ਉਨ੍ਹਾਂ ਨੂੰ ਜਨਤਾ ਨੂੰ ਲੁੱਟਣ ਦੀ ਇਜਾਜ਼ਤ ਕਿਉਂ ਦਿੱਤੀ?
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਕੁਵੈਤ ਨੂੰ 3-0 ਨਾਲ ਹਰਾਇਆ, UAE ਦੀ ਵੱਡੀ ਜਿੱਤ
ਚੁਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਜਨਤਾ ਨੂੰ ਕੋਰੋਨਾ ਨਾਲ ਲੜਨ ਲਈ ਸਬਸਿਡੀ ਰੇਟ ’ਤੇ ਵੈਕਸੀਨ ਪੰਜਾਬ ਸਰਕਾਰ ਨੂੰ ਭੇਜਦੀ ਹੈ ਪਰ ਪੰਜਾਬ ਸਰਕਾਰ ਉਸ ਨੂੰ ਜਨਤਾ ਨੂੰ ਲਾਉਣ ਦੀ ਬਜਾਏ ਸਿੱਧੇ 660 ਰੁਪਏ ਮੁਨਾਫ਼ਾ ਕਮਾਉਣ ਲਈ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਹੈ, ਜਦੋਂ ਕਿ ਨਿੱਜੀ ਹਸਪਤਾਲ ਉਸੇ ਵੈਕਸੀਨ ਲਈ ਪੰਜਾਬ ਦੇ ਲੋਕਾਂ ਤੋਂ ਮੋਟੀ ਰਕਮ ਵਸੂਲ ਰਹੇ ਹਨ।
ਇਹ ਖ਼ਬਰ ਪੜ੍ਹੋ- ਡਿਵੀਲੀਅਰਸ ਦਾ ਬਹੁਤ ਵੱਡਾ ਫੈਨ ਹੈ ਇਹ ਪਾਕਿ ਖਿਡਾਰੀ, ਕਿਹਾ- ਚਾਹੁੰਦਾ ਹਾਂ ਉਹ PSL ਖੇਡੇ
ਚੁਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਜਨਤਾ ਕੋਰੋਨਾ ਨਾਲ ਤੜਫ਼ ਰਹੀ ਹੈ, ਉੱਥੇ ਹੀ ਕੈਪਟਨ ਅਤੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਦਿੱਲੀ ਵਿਚ ਡੇਰਾ ਜਮ੍ਹਾ ਕੇ ਭ੍ਰਿਸ਼ਟਾਚਾਰ ਦੀ ਮਲਾਈ ਖਾਣ ਦੇ ਜੁਗਾੜ ਲਈ ਫਾਈਵ ਸਟਾਰ ਹੋਟਲਾਂ ਵਿਚ ਨਾਈਟ ਪਾਰਟੀਆਂ ਕਰਨ ਵਿਚ ਰੁੱਝੇ ਹਨ। ਚੁਘ ਨੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿਨ-ਰਾਤ ਟਵਿੱਟਰ-ਟਵਿੱਟਰ ਕਰਨ ਵਾਲੇ ਨੇਤਾ ਪੰਜਾਬ ਵਿਚ ਵੈਕਸੀਨ ਦੇ ਘਪਲੇ ’ਤੇ ਚੁੱਪ ਕਿਉਂ ਹਨ?
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਘਰੇਲੂ ਕਲੇਸ਼ ਕਾਰਨ ਪਤਨੀ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕੀਤਾ ਕਤਲ
NEXT STORY