ਕੁਵੈਤ ਸਿਟੀ- ਆਸਟਰੇਲੀਆ ਨੇ 567 ਦਿਨ ਵਿਚ ਆਪਣਾ ਪਹਿਲਾ ਮੈਚ ਖੇਡਦੇ ਹੋਏ 55ਵੇਂ ਸੈਕੰਡ 'ਚ ਹੀ ਗੋਲ ਕਰਕੇ ਵਿਸ਼ਵ ਕੱਪ ਕੁਆਲੀਫਾਇੰਗ ਫੁੱਟਬਾਲ ਮੈਚ ਵਿਚ ਕੁਵੈਤ 'ਤੇ 3-0 ਨਾਲ ਆਸਾਨ ਜਿੱਤ ਦਰਜ ਕੀਤੀ। ਆਸਟਰੇਲੀਆ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ 19 ਮਹੀਨੇ ਦੇ ਬਾਅਦ ਵਿਸ਼ਵ ਕੱਪ ਏਸ਼ੀਆਈ ਕੁਆਲੀਫਾਇੰਗ ਵਿਚ ਆਪਣਾ ਪਹਿਲਾ ਮੈਚ ਖੇਡਿਆ ਅਤੇ ਮੈਥਿਊ ਲੇਕੀ ਨੇ ਇਕ ਮਿੰਟ ਤੋਂ ਪਹਿਲਾਂ ਹੀ ਟੀਮ ਵਲੋਂ ਪਹਿਲਾ ਗੋਲ ਕਰ ਦਿੱਤਾ। ਜੈਕਸਨ ਈਰਵਿਨ ਨੇ ਆਸਟਰੇਲੀਆ ਵਲੋਂ ਦੂਜਾ ਗੋਲ ਕੀਤਾ ਜਦਕਿ ਐਡਜਿਨ ਹਰਸਿਟਕ ਨੇ 66ਵੇਂ ਮਿੰਟ ਵਿਚ ਤੀਜਾ ਗੋਲ ਕੀਤਾ। ਆਸਟਰੇਲੀਆ ਦੀ ਪੰਜ ਮੈਚਾਂ 'ਚ ਇਹ 5ਵੀਂ ਜਿੱਤ ਹੈ ਅਤੇ ਉਹ ਗਰੁੱਪ ਬੀ 'ਚ ਕੁਵੈਤ ਅਤੇ ਜੌਰਡਨ ਤੋਂ ਪੰਜ ਅੰਕ ਅੱਗੇ ਹੈ।
ਹੁਣ ਤਿੰਨ ਮੈਚ ਬਚੇ ਹੋਏ ਹਨ। ਦੂਜੇ ਦੌਰ ਦੇ ਹੋਰ ਮੈਚਾਂ 'ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਗਰੁੱਪ ਜੀ ਵਿਚ ਮਲੇਸ਼ੀਆ ਨੂੰ 4-0 ਨਾਲ ਹਰਾਇਆ। ਉਸਦੇ ਵਲੋਂ ਅਲੀ ਮਾਬਖੋਤ ਨੇ ਦੋ ਗੋਲ ਕੀਤੇ। ਉਹ ਆਪਣੇ ਦੇਸ਼ ਵਲੋਂ ਹੁਣ ਤੱਕ 73 ਗੋਲ ਕਰ ਚੁੱਕੇ ਹਨ। ਅਰਜਨਟੀਨਾ ਦੇ ਲਿਓਨਲ ਮੇਸੀ (71) ਤੋਂ ਅੱਗੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ 103 ਗੋਲਾਂ ਦੇ ਨਾਲ ਚੋਟੀ 'ਤੇ ਹਨ। ਥਾਈਲੈਂਡ ਅਤੇ ਇੰਡੋਨੇਸ਼ੀਆ ਦਾ ਮੈਚ 2-2 ਨਾਲ ਬਰਾਬਰ 'ਤੇ ਰਿਹਾ। ਇਸ ਨਾਲ ਯੂ. ਏ. ਈ. ਗਰੁੱਪ 'ਚ ਪਿਛਲੇ 2 ਮੈਚ ਹਾਰਨ ਵਾਲੇ ਈਰਾਨ ਨੇ ਹਾਂਗਕਾਂਗ ਨੂੰ 3-1 ਨਾਲ ਹਰਾਇਆ ਜਦਕਿ ਬਹਿਰੀਨ ਨੇ ਕੰਬੋਡੀਆ ਨੂੰ 8-0 ਨਾਲ ਹਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਟਿਕਟ ਹਾਸਲ ਕਰਨ ਵਾਲਾ ਭਾਰਤੀ ਪਹਿਲਵਾਨ ਸੁਮਿਤ ਡੋਪ ਟੈਸਟ ’ਚ ਫ਼ੇਲ੍ਹ, ਅਸਥਾਈ ਤੌਰ ’ਤੇ ਮੁਅੱਤਲ
NEXT STORY