ਲੁਧਿਆਣਾ,(ਵਿੱਕੀ) : ਕੋਵਿਡ-19 ਦੀ ਵਜ੍ਹਾ ਨਾਲ 10 ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰੀ ਬੋਰਡ ਰਿਜ਼ਲਟ ਦੇ ਆਧਾਰ 'ਤੇ ਪ੍ਰਮੋਟ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਨੇ ਉਨ੍ਹਾਂ ਟਾਪਰਸ ਵਿਦਿਆਰਥੀਆਂ ਨੂੰ ਉਦਾਸ ਕਰ ਦਿੱਤਾ ਹੈ, ਜੋ ਪਿਛਲੇ 1 ਸਾਲ ਤੋਂ ਕਰੀਬ 15 ਤੋਂ 17 ਘੰਟੇ ਪੜਾਈ ਕਰ ਸੂਬੇ ਦੀ ਮੈਰਿਟ 'ਚ ਟਾਪ ਕਰਨ ਦੇ ਸੁਪਨੇ ਦੇਖ ਰਹੇ ਸਨ। 2 ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਚੇਹਰੇ 'ਤੇ ਨਿਰਾਸ਼ਾ ਛਾ ਗਈ। ਸੂਬੇ ਦੇ ਵੱਖ-ਵੱਖ ਸਕੂਲਾਂ 'ਚ ਪੜ੍ਹਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਆਪਣੇ ਸੁਪਨੇ ਪੂਰੇ ਕਰਨ ਲਈ 12ਵੀਂ ਜਮਾਤ ਤਕ 2 ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ। ਹਾਲਾਂਕਿ ਸਰਕਾਰ ਦੇ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਦੀ ਟੈਨਸ਼ਨ ਵੀ ਵੱਧ ਗਈ ਹੈ, ਜੋ ਪ੍ਰੀ ਬੋਰਡ 'ਚ ਪਾਸ ਨਹੀਂ ਹੋ ਪਾਏ ਸਨ ਅਤੇ ਫਾਈਨਲ ਪ੍ਰੀਖਿਆ ਲਈ ਜੀਅ ਤੋੜ ਮਿਹਨਤ ਕਰ ਰਹੇ ਸਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ 10ਵੀਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਫੈਸਲਾ ਲੈਣ 'ਚ ਜਲਦੀ ਦਿਖਾਈ ਹੈ, ਜੇਕਰ ਕੁੱਝ ਦਿਨਾਂ ਤਕ ਇੰਤਜ਼ਾਰ ਕਰ ਲਿਆ ਜਾਵੇ ਤਾਂ ਵਿਦਿਆਰਥੀਆਂ ਦੀ ਪ੍ਰੀਖਿਆ ਵੀ ਕੋਈ ਯੋਜਨਾਬੱਧ ਤਰੀਕੇ ਨਾਲ ਕਰਵਾਈ ਜਾ ਸਕਦੀ ਸੀ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 9 ਹੋਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ
NEXT STORY