ਜਲੰਧਰ,(ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਰੋਕਥਾਮ ਅਤੇ ਨਾਲਿਆਂ ਦੀ ਸਫ਼ਾਈ ਦੇ ਕੰਮ ਲਈ 55 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਆਗਾਮੀ ਮਾਨਸੂਨ ਮੌਸਮ ਤੋਂ ਪਹਿਲਾਂ ਹੜ੍ਹ ਦੀ ਰੋਕਥਾਮ ਦੇ ਸਾਰੇ ਪ੍ਰਬੰਧ ਕਰ ਲਏ ਜਾਣ। ਕੈਪਟਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੜ੍ਹ ਦੀ ਰੋਕਥਾਮ ਨੂੰ ਲੈ ਕੇ ਸਮੀਖਿਆ ਕੀਤੀ, ਜਿਸ 'ਚ ਮੁੱਖ ਮੰਤਰੀ ਨੇ ਖਜ਼ਾਨਾ ਮਹਿਕਮੇ ਨੂੰ ਤੁਰੰਤ 50 ਕਰੋੜ ਰੁਪਏ ਦੀ ਰਾਸ਼ੀ ਡਿਪਟੀ ਕਮਿਸ਼ਨਰਾਂ ਨੂੰ ਰਿਲੀਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ 30 ਜੂਨ ਤੋਂ ਪਹਿਲਾਂ ਨਾਲਿਆਂ 'ਚੋਂ ਗਾਰ ਨੂੰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਜੁਲਾਈ ਦੇ ਪਹਿਲੇ ਹਫਤੇ ਤੱਕ ਹੜ੍ਹ ਰੋਕਥਾਮ ਦੇ ਕੰਮਾਂ ਨੂੰ ਸੰਪੰਨ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਜਲ ਸੋਮੇ ਵਿਭਾਗ ਨੂੰ 5 ਕਰੋੜ ਰੁਪਏ ਦੀ ਜ਼ਰੂਰੀ ਰਾਸ਼ੀ ਵੰਡੀ ਗਈ ਤਾਂ ਕਿ ਸੰਕਟਮਈ ਪ੍ਰਬੰਧਾਂ ਨੂੰ ਪੂਰਾ ਕੀਤਾ ਜਾ ਸਕੇ। ਸੂਬੇ 'ਚ ਪਾਣੀ ਸੰਕਟ ਅਤੇ ਪਾਣੀ ਦੀ ਸਥਿਤੀ ਨੂੰ ਲੈ ਕੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਨਿਕੋਰੋਟ ਡਿਵੈੱਲਪਮੈਂਟ ਐਂਡ ਐਂਟਰਪ੍ਰਾਈਜੇਜ ਲਿਮਟਡ ਵਲੋਂ ਜਾਰੀ ਕੀਤੀਆਂ ਗਈਆਂ ਤਿੰਨ ਮੁੱਢਲੀਆਂ ਰਿਪੋਰਟਾਂ 'ਤੇ ਵੀ ਚਰਚਾ ਹੋਈ।
ਚੰਡੀਗੜ੍ਹ ਤੇ ਮੋਹਾਲੀ 'ਚ 12 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ
NEXT STORY