ਚੰਡੀਗੜ੍ਹ (ਸੁਸ਼ੀਲ) - ਕਾਰ 'ਤੇ ਫਰਜ਼ੀ ਨੰਬਰ ਲਾ ਕੇ ਘੁੰਮਣ ਵਾਲੇ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਦਿੱਲੀ ਨਿਵਾਸੀ ਚੰਨਪ੍ਰੀਤ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਖਿਲਾਫ਼ ਸਾਰੰਗਪੁਰ ਪੁਲਸ ਥਾਣੇ ਵਿਚ ਕੇਸ ਦਰਜ ਕਰਕੇ ਉਸ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਡੀ. ਐੈੱਸ. ਪੀ. ਕ੍ਰਾਈਮ ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਚੋਰੀ ਦੀ ਕਾਰ ਦੇ ਨਾਲ ਇਕ ਲੜਕਾ ਧਨਾਸ ਵਿਚ ਘੁੰਮ ਰਿਹਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਚੋਰੀ ਦੀ ਲਾਂਸਰ ਕਾਰ ਸਮੇਤ ਕਾਬੂ ਕਰ ਲਿਆ। ਮੁਲਜ਼ਮ ਦੀ ਕਾਰ 'ਤੇ ਪੰਜਾਬ ਦਾ ਫਰਜ਼ੀ ਨੰਬਰ ਲਾਇਆ ਹੋਇਆ ਸੀ। ਉਸ ਨੇ ਕਾਰ ਰੋਪੜ ਤੋਂ ਚੋਰੀ ਕੀਤੀ ਸੀ। ਮੁਲਜ਼ਮ ਨੂੰ ਚੰਡੀਗੜ੍ਹ ਪੁਲਸ ਨੇ ਪਹਿਲਾਂ ਵੀ ਕਾਰ ਚੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਖਿਲਾਫ ਦਿੱਲੀ ਵਿਚ ਵੀ ਚੋਰੀ ਦੇ ਕੇਸ ਚੱਲ ਰਹੇ ਹਨ।
ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਵਾਲੇ ਗ੍ਰਿਫਤਾਰ
NEXT STORY