ਅੰਮ੍ਰਿਤਸਰ (ਅਗਨੀਹੋਤਰੀ)— ਜੀ. ਟੀ. ਰੋਡ ਖਾਸਾ ਤੋਂ ਅਟਾਰੀ ਨੂੰ ਜਾਂਦੀ ਸਡ਼ਕ ’ਤੇ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਪਿੱਛੇ ਬੈਠੀ ਅੌਰਤ ਦੀ ਮੌਤ ਹੋ ਜਾਣ ਤੇ ਮੋਟਰਸਾਈਕਲ ਚਾਲਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਸਰਬਜੀਤ ਸਿੰਘ (35) ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਖਾਸਾ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਚੌਕੀ ਇੰਚਾਰਜ ਪਾਲ ਸਿੰਘ ਨੇ ਦੱਸਿਆ ਕਿ ਉਕਤ ਪਤੀ-ਪਤਨੀ ਆਪਣੇ ਕਿਸੇ ਕੰਮ ਜਾ ਰਹੇ ਸਨ ਕਿ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਸਵਿਫਟ ਕਾਰ ਚਾਲਕ ਵੱਲੋਂ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਮੋਟਰਸਾਈਕਲ ਚਾਲਕ ਸਰਬਜੀਤ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਤੇ ਪਿੱਛੇ ਬੈਠੀ ਉਸ ਦੀ ਪਤਨੀ ਬਲਜੀਤ ਕੌਰ (32) ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਕਾਰ ਨੂੰ ਕਬਜ਼ੇ ’ਚ ਲੈ ਲਿਆ ਹੈ।
ਪਿੰਡ ਜਵਾਹਰੇਵਾਲਾ ਵਿਖੇ 2 ਧਿਰਾਂ ਹੋਈਆਂ ਆਹਮੋ-ਸਾਹਮਣੇ, ਘਟਨਾ ਸੀ.ਸੀ.ਟੀ.ਵੀ ’ਚ ਕੈਦ
NEXT STORY