ਸਮਾਣਾ (ਅਸ਼ੋਕ) : ਸਮਾਣਾ ਦੇ ਭਵਾਨੀਗੜ੍ਹ ਚੌਕ ਕੋਲ ਇਕ ਕਾਰ ਡਰਾਈਵਰ ਵਲੋਂ ਬਾਈਕ ਨੂੰ ਟੱਕਰ ਮਾਰਨ ਨਾਲ ਬਾਈਕ 'ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਪਿੰਡ ਮਿਆਲਾਂ ਦੇ ਸੁਖਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮਾਮੇ ਗਰਜਾ ਸਿੰਘ ਸਮੇਤ ਬਾਈਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਇਸੇ ਦੌਰਾਨ ਜਦੋਂ ਉਹ ਸਮਾਣਾ ਦੇ ਭਵਾਨੀਗੜ੍ਹ ਚੌਂਕ ਦੇ ਕੋਲ ਪਹੁੰਚੇ ਤਾਂ ਇਕ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿਚ ਉਸਦੇ ਮਾਮਾ ਗਰਜਾ ਸਿੰਘ ਦੀ ਮੌਤ ਹੋ ਗਈ। ਸਿਟੀ ਪੁਲਸ ਨੇ ਸੁਖਜੀਤ ਸਿੰਘ ਦੀ ਸ਼ਿਕਾਇਤ 'ਤੇ ਕਾਰ ਡਰਾਈਵਰ ਸਤਨਾਮ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਪਿੰਡ ਮਵੀਕਲਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਕੋ ਸਮੇਂ ਬਲੀਆਂ ਚਾਰ ਚਿਖਾਵਾਂ, ਪੂਰੇ ਪਿੰਡ ਫੈਲਿਆ ਸੋਗ
NEXT STORY