ਜਲਾਲਾਬਾਦ - ਅਧਿਆਪਕਾਂ ਨੂੰ ਲੈ ਕੇ ਜਲਾਲਾਬਾਦ ਤੋਂ ਤਰਨਤਾਰਨ ਦੇ ਪਿੰਡ ਵਲਟੋਹਾ ਜਾ ਰਹੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿਚ 3 ਅਧਿਆਪਕ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੌਸਮ ਖ਼ਰਾਬ ਹੋਣ ਕਾਰਨ ਗੱਡੀ ਉੱਤੇ ਅਚਾਨਕ ਸਫੈਦਾ ਡਿੱਗ ਪਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਦਰਦਨਾਕ ਹਾਦਸੇ ਦੌਰਾਨ 3 ਅਧਿਆਪਕਾਂ ਤੇ ਡਰਾਈਵਰ ਦੀ ਮੌਤ, ਦਹਿਲਾ ਦੇਣ ਵਾਲਾ ਸੀ ਮੰਜ਼ਰ
ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਖਾਈ ਫੇਮ 'ਚ ਅਧਿਆਪਕਾਂ ਨਾਲ ਭਰੀ ਤੂਫ਼ਾਨ ਗੱਡੀ ਦੀ ਟੈਂਪੂ-ਟਰੈਵਲਰ ਨਾਲ ਜ਼ਬਰਦਸਤ ਟੱਕਰ ਹੋ ਗਈ ਸੀ। ਇਸ ਹਾਦਸੇ ਵਿਚ 3 ਅਧਿਆਪਕਾਂ ਅਤੇ ਇਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਬਾਕੀ ਅਧਿਆਪਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਇਹ ਗੱਡੀ ਵੀ ਜਲਾਲਾਬਾਦ ਤੋਂ ਤਰਨਤਾਰਨ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ, 24 ਸਾਲਾ ਪੰਜਾਬੀ ਗੱਭਰੂ ਦੀ ਮੌਤ
ਸਕੱਤਰੇਤ ’ਚ ਤਾਇਨਾਤ ਸੀ. ਆਈ. ਐੱਸ. ਐੱਫ਼. ਜਵਾਨ ਨੇ ਗੋਲ਼ੀ ਕੇ ਕੀਤੀ ਖ਼ੁਦਕੁਸ਼ੀ
NEXT STORY