ਘਨੌਲੀ, (ਸ਼ਰਮਾ)- ਬੀਤੀ ਰਾਤ ਘਨੌਲੀ ਬੱਸ ਅੱਡੇ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ। ਹਾਦਸੇ ਦੌਰਾਨ ਜ਼ਖਮੀ ਹੋਏ ਕਾਰ ਸਵਾਰ ਪਰਮਜੀਤ ਸ਼ਰਮਾ ਨਿਵਾਸੀ ਹਰੌਲੀ ਊਨਾ (ਹਿ. ਪ੍ਰੇ.) ਨੇ ਦੱਸਿਆ ਕਿ ਉਹ ਸੈਂਟਰੋ ਕਾਰ 'ਤੇ ਆਪਣੀ ਪਤਨੀ ਕੁਸ਼ੱਲਿਆ ਦੇਵੀ, ਪੁੱਤਰਾਂ ਦੀਪਕ ਸ਼ਰਮਾ ਤੇ ਅਮਿਤ ਸ਼ਰਮਾ ਨਾਲ ਆਪਣੇ ਪਿੰਡ ਤੋਂ ਰੂਪਨਗਰ ਲਈ ਇਕ ਵਿਆਹ ਪ੍ਰੋਗਰਾਮ ਲਈ ਜਾ ਰਹੇ ਸਨ ਕਿ ਜਦੋਂ ਉਹ ਘਨੌਲੀ ਬੱਸ ਅੱਡੇ 'ਤੇ ਪਹੁੰਚੇ ਤਾਂ ਦੂਜੇ ਪਾਸੇ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਮੇਰੀਆਂ ਅੱਖਾਂ 'ਤੇ ਪੈ ਗਈਆਂ, ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਕਾਰ ਡਿਵਾਈਡਰ 'ਚ ਜਾ ਵੱਜੀ।

ਇਸ ਦੌਰਾਨ ਉਸ ਦੀ ਪਤਨੀ ਕੁਸ਼ੱਲਿਆ ਦੇਵੀ ਨੂੰ ਗੰਭੀਰ ਸੱਟ ਲੱਗੀ, ਜਦੋਂਕਿ ਉਸ ਨੂੰ ਤੇ ਉਸ ਦੇ ਪੁੱਤਰਾਂ ਦੇ ਮਾਮੂਲੀ ਸੱਟਾਂ ਲੱਗੀਆਂ। ਉਧਰ, ਘਨੌਲੀ ਚੌਕੀ ਦੇ ਮੁਨਸ਼ੀ ਕੰਵਰ ਰਾਜ ਕੁਮਾਰ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ।
ਚੋਰਾਂ ਨੇ ਘਰ 'ਚੋਂ ਗਹਿਣੇ ਤੇ ਕੀਮਤੀ ਸਾਮਾਨ ਕੀਤਾ ਚੋਰੀ
NEXT STORY