ਭਗਤਾ ਭਾਈ (ਢਿੱਲੋਂ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਚ ਮੋਰਚੇ ਲਾਏ ਹੋਏ ਹਨ, ਉਥੇ ਹੀ ਪੰਜਾਬ ਦੇ ਲੋਕਾਂ ਅੰਦਰ ਦੇਖਣ ਨੂੰ ਨਵਾਂ ਜੋਸ਼ ਮਿਲ ਰਿਹਾ ਹੈ। ਵਿਦਿਆਰਥੀ ਮਿਸ਼ਨ ਭਗਤਾ ਭਾਈ ਦੇ ਆਗੂ ਗਗਨਦੀਪ ਸਿੰਘ ਗੱਗੀ ਨੇ ਦੱਸਿਆ ਕਿ ਪਿੰਡ ਸਿਰੀਏ ਵਾਲਾ ਵਿਖੇ ਉਹ ਇਕ ਸ਼ਾਦੀ ਵਿਚ ਸ਼ਾਮਲ ਹੋਣ ਲਈ ਗਏ ਸਨ। ਬਰਾਤ ਵੱਲੋਂ ਆਪਣੀਆਂ ਗੱਡੀਆਂ ਸਮੇਤ ਡੋਲੀ ਵਾਲੀ ਕਾਰ ਕਿਸਾਨੀ ਝੰਡਿਆਂ ਨਾਲ ਸਜਾਇਆ ਹੋਇਆ ਸਨ। ਲਾੜੀ ਕਿਰਨਦੀਪ ਕੌਰ ਅਤੇ ਲਾੜਾ ਬਲਜੀਤ ਸਿੰਘ ਧਰਮਕੋਟ ਨੇ ਸਾਦੇ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਕੇ ਇਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਿਆ।
ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਸਿਰੀਏਵਾਲਾ ਅਤੇ ਬਲਜੀਤ ਸਿੰਘ ਧਰਮਕੋਟ ਪੰਜਾਬ ਸਟੂਡੈਂਟ ਯੂਨੀਅਨ ਵਿਚ ਕੰਮ ਕਰਦੇ ਹਨ ਅਤੇ ਲਗਾਤਾਰ ਦੋ ਮਹੀਨੇ ਤੋਂ ਦਿੱਲੀ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰਕੇ ਆਪਣਾ ਯੋਗਦਾਨ ਪਾਇਆ। ਇਸ ਸਮੇਂ ਪੰਜਾਬ ਸਟੂਡੈਂਟ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦੋਵਾਂ ਪਰਿਵਾਰਾਂ ਨੂੰ ਇਨਕਲਾਬੀ ਵਧਾਈ ਦਿੱਤੀ ।ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਸਿੰਘ ਢੇਸੀ, ਪੰਜਾਬ ਸਟੂਡੈਂਟ ਯੂਨੀਅਨ ਜ਼ਿਲਾ ਆਗੂ ਕਮਲਦੀਪ ਸਿੰਘ ਨਵਾਂਸ਼ਹਿਰ ,ਇਸਤਰੀ ਜਾਗਰਤੀ ਮੰਚ ਦੀ ਜ਼ਿਲ੍ਹਾ ਆਗੂ ਜਗਰੂਪ ਕੌਰ ਦੀਪ ਸਿੰਘ ਵਾਲਾ, ਸਤਨਾਮ ਸਿੰਘ, ਮਜੂਦਰ ਚੇਤਨਾ ਮਚ ਭਗਤਾ ਭਾਈ, ਪਰਗਟ ਸਿੰਘ ਮਜੂਦਰ ਚੇਤਨਾ ਮੰਚ ਭਗਤਾ ਭਾਈ ਨੌਜਵਾਨ ਆਗੂ ਰਾਜ ਕੁਮਾਰ ਮਾਹਲ ਖੁਰਦ ਯਾਦਵਿੰਦਰ ਸਿੰਘ ਪੱਪੂ ਸਿਰੀਏ ਵਾਲਾ ਸਮਾਜ ਸੇਵੀ ਆਗੂ, ਸਮਸੇਰ ਸਿੰਘ ਸਿਰੀਏਵਾਲਾ ਹਾਜ਼ਰ ਸਨ ।
ਸੁਰਾਂ ਦੇ ਧਨੀ ਸਰਦੂਲ ਦੇ ਵਿਛੋੜੇ ਦਾ ਦਰਦ, ਹਰ ਵਰਗ ਦੇ ਲੋਕਾਂ ਨਾਲ ਸੀ ਗੂੜ੍ਹੀ ਸਾਂਝ
NEXT STORY