ਚੰਡੀਗੜ੍ਹ (ਰਮੇਸ਼ ਹਾਂਡਾ) - ਡਬਲਿਊ. ਡਬਲਿਊ. ਆਈ. ਸੀ. ਐੱਸ. ਕੰਪਨੀ ਦੇ ਡਾਇਰੈਕਟਰ ਕਰਨਲ ਬੀ. ਐੱਸ. ਸੰਧੂ ਨੂੰ ਪੁਲਸ ਲੱਭ ਰਹੀ ਹੈ। ਉਨ੍ਹਾਂ ਨੂੰ ਹਾਲ ਹੀ 'ਚ ਨਵਾਂਗਰਾਓਂ ਵਿਚ ਹੋਏ ਕਤਲ ਦੇ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ ਤੇ ਉਨ੍ਹਾਂ ਨੂੰ ਲੁਕਆਊਟ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਉਥੇ ਹੀ ਸੰਧੂ ਦੇ ਵਕੀਲਾਂ ਤੇ ਕੰਪਨੀ ਦੇ ਡਾਇਰੈਕਟਰ ਰਾਜੀਵ ਬਜਾਜ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਚ ਵੱਡਾ ਖੁਲਾਸਾ ਕੀਤਾ ਤੇ ਕਿਹਾ ਕਿ ਕਰਨਲ ਸੰਧੂ ਫਰਾਰ ਨਹੀਂ ਸਗੋਂ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਬਚਣ ਲਈ ਸੁਰੱਖਿਅਤ ਥਾਂ 'ਤੇ ਹੈ। ਉਨ੍ਹਾਂ ਨੇ ਸੰਧੂ ਤੇ ਉਨ੍ਹਾਂ ਦੇ ਬੇਟੇ 'ਤੇ ਦਰਜ ਹੋਏ ਦੋਵਾਂ ਮਾਮਲਿਆਂ ਦੀ ਜਾਂਚ ਇੰਡੀਪੈਂਡੈਂਟ ਜਾਂਚ ਏਜੰਸੀ ਤੋਂ ਕਰਵਾਉਣ ਦੀ ਗੱਲ ਆਖੀ।
ਬਜਾਜ ਨੇ ਕਿਹਾ ਕਿ ਸੰਧੂ ਤੇ ਉਨ੍ਹਾਂ ਦੇ ਬੇਟੇ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਵੱਡੀ ਸਾਜ਼ਿਸ਼ ਹੈ ਕਿਉਂਕਿ ਉਨ੍ਹਾਂ ਨੇ ਪੰਜਾਬ ਦੇ ਡੀ. ਜੀ. ਪੀ. ਖਿਲਾਫ ਪੰਜਾਬ ਪੁਲਸ ਦੇ ਹੀ ਉੱਚ ਅਧਿਕਾਰੀਆਂ ਵੱਲੋਂ ਰਚੇ ਜਾ ਰਹੇ ਜਾਲ 'ਚ ਸ਼ਾਮਿਲ ਹੋਣ ਤੋਂ ਮਨ੍ਹਾ ਕੀਤਾ ਸੀ। ਬਜਾਜ ਅਨੁਸਾਰ ਪੰਜਾਬ ਪੁਲਸ ਦੇ ਹੀ ਇਕ ਉੱਚ ਅਧਿਕਾਰੀ ਕਰਨਲ ਸੰਧੂ ਦੇ ਬੇਟੇ ਦਵਿੰਦਰ ਸੰਧੂ ਤੇ ਕੁਲਜੀਤ ਕੌਰ ਨਾਂ ਦੀ ਔਰਤ 'ਤੇ ਦਬਾਅ ਬਣਾ ਰਹੇ ਸਨ ਕਿ ਉਹ ਡੀ. ਜੀ. ਪੀ. ਚਟੋਪਾਧਿਆਏ ਖਿਲਾਫ ਔਰਤ ਨੂੰ ਪ੍ਰੇਸ਼ਾਨ ਕਰਨ ਦੀ ਗਵਾਹੀ ਦੇਣ, ਜਿਸ ਲਈ ਦੋਵਾਂ ਨੂੰ ਟਾਰਚਰ ਵੀ ਕੀਤਾ ਗਿਆ ਪਰ ਦੋਵਾਂ ਨੇ ਅਜਿਹਾ ਨਾ ਕੀਤਾ। ਪੁਲਸ ਦੇ ਉੱਚ ਅਧਿਕਾਰੀ ਨਹੀਂ ਚਾਹੁੰਦੇ ਕਿ ਚਟੋਪਾਧਿਆਏ ਪੰਜਾਬ ਪੁਲਸ ਦੇ ਮੁਖੀ ਬਣਨ।
ਦਵਿੰਦਰ ਸੰਧੂ ਨੂੰ ਬਣਾਇਆ ਸੀ ਖੁਦਕੁਸ਼ੀ ਲਈ ਉਕਸਾਉਣ ਦਾ ਮੁਲਜ਼ਮ
82 ਸਾਲਾ ਚਰਨਜੀਤ ਸਿੰਘ ਚੱਢਾ 'ਤੇ ਔਰਤ ਨਾਲ ਨੈਤਿਕ ਸਬੰਧ ਬਣਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਦਵਿੰਦਰ ਸੰਧੂ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮੁਲਜ਼ਮ ਬਣਾਇਆ ਜਦੋਂਕਿ ਉਨ੍ਹਾਂ ਦਾ ਇੰਦਰਪ੍ਰੀਤ ਨਾਲ ਕੋਈ ਸਬੰਧ ਨਹੀਂ ਸੀ। ਇਸ ਤੋਂ ਇਲਾਵਾ ਜੋ ਖੁਦਕੁਸ਼ੀ ਨੋਟ ਖੁਦਕੁਸ਼ੀ ਤੋਂ ਪਹਿਲਾਂ ਇੰਦਰਪ੍ਰੀਤ ਨੇ ਲਿਖਿਆ ਸੀ ਉਸ 'ਚ ਦਵਿੰਦਰ ਸੰਧੂ ਦਾ ਜ਼ਿਕਰ ਨਹੀਂ ਸੀ। ਇਹੀ ਨਹੀਂ, ਜਿਨ੍ਹਾਂ ਲੋਕਾਂ ਦਾ ਨਾਂ ਖੁਦਕੁਸ਼ੀ ਨੋਟ ਵਿਚ ਸੀ ਉਨ੍ਹਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ। 2016 'ਚ ਇੰਦਰਪ੍ਰੀਤ ਨੇ ਆਪਣੀ ਇਕ ਡਾਇਰੀ 'ਚ ਦਵਿੰਦਰ ਸੰਧੂ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ ਜੇਕਰ ਮੈਂ ਮਰਿਆ ਤਾਂ ਉਸ ਦਾ ਜ਼ਿੰਮੇਵਾਰ ਦਵਿੰਦਰ ਸੰਧੂ ਹੋਵੇਗਾ ਪਰ ਉਸ ਤੋਂ ਬਾਅਦ ਇੰਦਰਪ੍ਰੀਤ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ ਤੇ ਉਸ ਨੇ ਕਰੋੜਾਂ ਰੁਪਏ ਖਰਚ ਕਰ ਕੇ ਦੁਬਈ 'ਚ ਆਪਣੇ ਬੇਟੇ ਦਾ ਵਿਆਹ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪੰਜਾਬ ਪੁਲਸ ਦੇ ਆਈ. ਜੀ. ਪੱਧਰ ਦੇ ਅਧਿਕਾਰੀ ਨੇ ਸੰਧੂ ਨੂੰ ਡੀ. ਜੀ. ਪੀ. ਚਟੋਪਾਧਿਆਏ ਖਿਲਾਫ ਮਹਿਲਾ ਕਰਮਚਾਰੀ ਦੇ ਉਤਪੀੜਨ ਦੀ ਸ਼ਿਕਾਇਤ ਦੇਣ ਲਈ ਕਿਹਾ ਸੀ, ਜਿਸ ਤੋਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਡੀ. ਜੀ. ਪੀ. ਨੂੰ ਫਸਾਉਣ ਦਾ ਮਕਸਦ ਨਸ਼ਾ ਸਮੱਗਲਰ ਭੋਲਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਭਟਕਾਉਣਾ ਸੀ ਕਿਉਂਕਿ ਡੀ. ਜੀ. ਪੀ. ਚਟੋਪਾਧਿਆਏ ਹੀ ਭੋਲਾ ਡਰੱਗਸ ਮਾਮਲੇ 'ਚ ਬਣੀ ਐੱਸ. ਆਈ. ਟੀ. ਦੇ ਮੁਖੀ ਹਨ, ਜਿਨ੍ਹਾਂ ਨੇ 15 ਮਾਰਚ ਨੂੰ ਵਿਸਥਾਰਪੂਰਵਕ ਜਾਂਚ ਰਿਪੋਰਟ ਹਾਈ ਕੋਰਟ 'ਚ ਸੌਂਪੀ ਹੈ। ਬਜਾਜ ਅਨੁਸਾਰ 25 ਮਾਰਚ ਨੂੰ ਨਵਾਂਗਰਾਓਂ ਵਿਚ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਵੀ ਕਰਨਲ ਸੰਧੂ ਨੂੰ ਬਿਨਾਂ ਜਾਂਚ ਕੀਤੇ ਸਹਿ-ਮੁਲਜ਼ਮ ਬਣਾ ਦਿੱਤਾ, ਜਦੋਂਕਿ ਉਕਤ ਵਿਅਕਤੀ ਦੀ ਮੌਤ ਹਾਦਸਾ ਹੈ, ਜਿਸ ਦੀ ਜਾਂਚ ਸੀ. ਬੀ. ਆਈ. ਤੋਂ ਹੋਣੀ ਚਾਹੀਦੀ ਹੈ।
ਸੰਧੂ ਦੀ ਭਾਲ 'ਚ ਘਰ 'ਤੇ ਛਾਪਾ, ਤਿੰਨ ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ 'ਤੇ
ਸ਼ੱਕੀ ਹਾਲਾਤ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਦੇ ਅਭਿਸ਼ੇਕ ਦੀ ਹੋਈ ਮੌਤ ਦੇ ਮਾਮਲੇ ਵਿਚ ਮੁਲਜ਼ਮ ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ ਤੇ ਤਰਸੇਮ ਲਾਲ ਨੂੰ ਫਿਰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਥੋਂ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਫਾਰੈਸਟ ਹਿੱਲ ਰਿਜ਼ਾਰਟ ਦੇ ਕਰਮਚਾਰੀਆਂ ਨੇ ਲਾਸ਼ ਖੁਰਦ-ਬੁਰਦ ਕਰ ਕੇ ਜੰਗਲ ਵਿਚ ਸੁੱਟ ਦਿੱਤੀ ਸੀ। ਮੁਲਜ਼ਮਾਂ ਨੇ ਰਿਮਾਂਡ 'ਚ ਕਿਹਾ ਕਿ ਇਹ ਕੰਮ ਫਾਰੈਸਟ ਹਿੱਲ ਰਿਜ਼ਾਰਟ ਦੇ ਮਾਲਿਕ ਰਿਟਾ. ਕਰਨਲ ਬੀ. ਐੱਸ. ਸੰਧੂ ਦੇ ਕਹਿਣ 'ਤੇ ਕੀਤਾ ਹੈ। ਉਥੇ ਹੀ ਪੁਲਸ ਨੇ ਇਸ ਮਾਮਲੇ ਵਿਚ ਸੰਧੂ ਨੂੰ ਨੋਟਿਸ ਵੀ ਜਾਰੀ ਕੀਤੇ ਹਨ ਤੇ ਦੋ ਦਿਨ ਬੀਤਣ ਤੋਂ ਬਾਅਦ ਵੀ ਸੰਧੂ ਕੇਸ ਦੀ ਜਾਂਚ 'ਚ ਸ਼ਾਮਿਲ ਨਹੀਂ ਹੋਏ ਹਨ। ਪੁਲਸ ਸੰਧੂ ਦੀ ਭਾਲ 'ਚ ਛਾਪੇ ਮਾਰ ਰਹੀ ਹੈ। ਨਾਲ ਹੀ ਉਨ੍ਹਾਂ ਦੇ ਘਰ ਸਮੇਤ ਹੋਰ ਟਿਕਾਣਿਆਂ 'ਤੇ ਵੀ ਰੇਡ ਕੀਤੀ ਗਈ।
ਸੈਪਟਿਕ ਟੈਂਕ ਖੁੱਲ੍ਹਾ ਤਾਂ ਬਾਅਦ 'ਚ ਕਿਉਂ ਢਕਿਆ
ਘਟਨਾ ਸਬੰਧੀ ਪੁਲਸ ਨੇ ਫਾਰੈਸਟ ਹਿੱਲ ਰਿਜ਼ਾਰਟ 'ਚ ਜਾ ਕੇ ਜਾਂਚ ਕੀਤੀ। ਸੈਪਟਿਕ ਟੈਂਕ, ਜਿਸ 'ਚ ਡਿਗ ਕੇ ਅਭਿਸ਼ੇਕ ਦੀ ਮੌਤ ਹੋਈ, ਉਥੇ ਪੁਲਸ ਨੇ ਦੇਖਿਆ ਕਿ ਪਹਿਲਾਂ ਟੈਂਕ 'ਤੇ ਢਕਣ ਨਹੀਂ ਸੀ ਤੇ ਹੁਣ ਉਸ 'ਤੇ ਲੋਹੇ ਦਾ ਜਾਲ ਪਾ ਦਿੱਤਾ ਹੈ। ਪੁਲਸ ਨੇ ਹੁਣ ਇਸ ਲੋਹੇ ਦੇ ਜਾਲ ਨੂੰ ਜ਼ਬਤ ਕਰ ਲਿਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਜਾਲ ਕਿਸ ਨੇ ਤੇ ਕਦੋਂ ਬਣਾਇਆ ਤੇ ਇਸ ਨੂੰ ਕਦੋਂ ਟੈਂਕ 'ਤੇ ਪਾਇਆ ਗਿਆ।
ਧਰੇ-ਧਰਾਏ ਰਹਿ ਗਏ ਵਿਦਿਆਰਥੀਆਂ ਦੇ ਚਾਅ
NEXT STORY