ਰਾਹੋਂ(ਪ੍ਰਭਾਕਰ)- ਪਤਨੀ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰਨ ਵਾਲੇ ਪਤੀ ਸਣੇ 5 'ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ. ਐਚ. ਓ. ਸ਼ੁਭਾਸ਼ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਡਲ ਟਾਊਨ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਨਜੀਤ ਕੌਰ ਪਤਨੀ ਪਰਮਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਉਮਰ 30 ਸਾਲ ਦਾ ਵਿਆਹ ਰਾਹੋਂ ਦੇ ਮੁਹੱਲਾ ਦੀਵਾਨੀਆਂ ਦੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਗਿਆਨ ਚੰਦ ਦੇ ਨਾਲ 2015 ਵਿੱਚ ਹੋਇਆ ਸੀ। ਕੱਲ ਦੁਪਹਿਰ ਮੇਰੀ ਲੜਕੀ ਸ਼ਾਲੂ ਦਾ ਫ਼ੋਨ ਆਇਆ ਅਤੇ ਕਹਿਣ ਲੱਗੀ ਕਿ ਮੇਰਾ ਪਤੀ ਮੇਰੇ ਨਾਲ ਝਗੜਾ ਕਰਦਾ ਹੈ ਇੰਨਾ ਕਹਿਣ 'ਤੇ ਉਸਦਾ ਫ਼ੋਨ ਬੰਦ ਹੋ ਗਿਆ। ਮੈਂ ਕਈ ਵਾਰ ਉਸ ਨੂੰ ਫ਼ੋਨ ਕੀਤਾ ਪਰ ਫ਼ੋਨ ਬੰਦ ਆ ਰਿਹਾ ਹੈ। ਸ਼ਾਮ 5 ਵਜੇ ਫ਼ੋਨ ਆਨ ਹੋਇਆ ਤਾਂ ਮੇਰੀ ਰਾਜੂ ਨਾਲ ਗੱਲ ਹੋਈ ਤਾਂ ਮੈਂ ਕਿਹਾ ਕਿ ਮੇਰੀ ਸ਼ਾਲੂ ਨਾਲ ਗੱਲ ਕਰਵਾ ਅਤੇ ਮੇਰਾ ਜਵਾਈ ਰਾਜੂ ਬੋਲਿਆ ਕਿ ਹੁਣੇ ਗੱਲ ਕਰਵਾਉਂਦਾ ਹਾਂ ਅਤੇ ਫਿਰ ਉਸਨੇ ਫ਼ੋਨ ਚੁੱਕਿਆ ਹੀ ਨਹੀਂ।
ਰਾਤ 8 ਵਜੇ ਸ਼ਾਲੂ ਦੇ ਜੇਠ ਪੰਮੇ ਦਾ ਫ਼ੋਨ ਆਇਆ ਕਿ ਸ਼ਾਲੂ ਖ਼ਤਮ ਹੋ ਗਈ, ਕਾਰਨ ਪੁੱਛਣ 'ਤੇ ਉਸ ਨੇ ਫ਼ੋਨ ਬੰਦ ਕਰ ਦਿੱਤਾ। ਇਨੇ ਨੂੰ ਸਾਨੂੰ ਮੁਹੱਲੇ 'ਚੋਂ ਕਿਸੇ ਦਾ ਫ਼ੋਨ ਆਇਆ ਕਿ ਸ਼ਾਲੂ ਇੱਥੇ ਪਈ ਹੈ ਆ ਕੇ ਵੇਖ ਲਓ ਉਸਦੇ ਕੋਲ ਕੋਈ ਨਹੀਂ ਹੈ। ਫਿਰ ਥੋੜੀ ਦੇਰ ਬਾਅਦ ਪੁਲਸ ਦਾ ਫ਼ੋਨ ਆਇਆ ਕਿ ਤੁਸੀਂ ਇਥੇ ਆ ਜਾਓ ਅਸੀਂ ਸ਼ਾਲੂ ਦੀ ਲਾਸ਼ ਚੁੱਕਣੀ ਹੈ। ਅਸੀਂ ਰਾਤ ਨੂੰ ਗੱਡੀ ਦਾ ਪ੍ਰਬੰਧ ਕਰਕੇ 1.30 ਵਜੇ ਸ਼ਾਲੂ ਦੇ ਸੌਹਰੇ ਘਰ ਪਹੁੰਚੇ ਤਾਂ ਸ਼ਾਲੂ ਦੀ ਲਾਸ਼ ਬੈਡ 'ਤੇ ਪਈ ਸੀ ਅਤੇ ਉਸਦੇ ਸਹੁਰੇ ਪਰਿਵਾਰ ਦਾ ਕੋਈ ਵੀ ਮੈਂਬਰ ਉਥੇ ਨਹੀਂ ਸੀ। ਪਹਿਲਾਂ ਵੀ ਦੋ ਤਿੰਨ ਵਾਰੀ ਲੜਾਈ ਝਗੜਾ ਹੋਇਆ ਸੀ ਪਰ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ। ਰਾਜੂ ਆਪਣੇ ਘਰ ਵਾਲਿਆਂ ਦੀ ਚੁੱਕ ਵਿੱਚ ਆ ਕੇ ਮੇਰੀ ਲੜਕੀ ਸ਼ਾਲੂ ਨਾਲ ਲੜਾਈ ਝਗੜਾ ਕਰਦਾ ਸੀ ਅਤੇ ਕੱਲ ਵੀ ਇਸੇ ਕਰਕੇ ਲੜਾਈ ਹੋਈ ਸੀ ਅਤੇ ਰਾਜੂ ਨੇ ਇਹ ਕਦਮ ਚੁੱਕਿਆ। ਐਸ. ਐਚ. ਓ. ਸ਼ੁਭਾਸ਼ ਬਾਠ ਨੇ ਦੱਸਿਆ ਕਿ ਮ੍ਰਿਤਕ ਸ਼ਾਲੂ ਦੀ ਮਾਤਾ ਮਨਜੀਤ ਕੌਰ ਦੇ ਬਿਆਨਾਂ 'ਤੇ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਕਤ ਲੜਕੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਸੰਸਕਾਰ ਲਈ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਭਾਰਤ-ਪਾਕਿ ਦੀ ਵੰਡ ਨੇ ਇਕ-ਦੂਜੇ ਤੋਂ ਜੁਦਾ ਕਰ ਦਿੱਤਾ ਸੀ ਪਰਿਵਾਰ, ਫੇਸਬੁੱਕ ਨੇ ਇੰਝ ਮਿਲਵਾਇਆ (ਤਸਵੀਰਾਂ)
NEXT STORY