ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਮੁਹੱਲਾ ਪ੍ਰੀਤ ਨਗਰ ਵਿਖੇ ਇਕ ਕਿਰਾਏਦਾਰ ਦਾ ਸਾਮਾਨ ਜਬਰੀ ਬਾਹਰ ਸੁੱਟਣ ਦੇ ਦੋਸ਼ 'ਚ ਸਤਨਾਮਪੁਰਾ ਪੁਲਸ ਨੇ 3 ਵਿਅਕਤੀਆਂ ਖਿਲਾਫ ਧਾਰਾ 448, 380, 149 ਅਧੀਨ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪ੍ਰੀਤ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਸਤਨਾਮਪੁਰਾ ਨੇ ਦਰਜ ਕਰਵਾਈ ਰਿਪੋਰਟ ਵਿਚ ਕਿਹਾ ਕਿ ਉਹ ਦਲਜੀਤ ਕੌਰ ਪਤਨੀ ਗੁਰਮੀਤ ਸਿੰਘ ਦੇ ਘਰ ਵਿਚ ਪਿਛਲੇ 4 ਸਾਲ ਤੋਂ ਉਪਰਲੇ ਪੋਰਸ਼ਨ 'ਚ ਕਿਰਾਏ 'ਤੇ ਰਹਿ ਰਹੀ ਸੀ, ਜਦੋਂ ਉਹ ਘਰ 'ਚ ਨਹੀਂ ਸੀ ਤਾਂ ਦਲਜੀਤ ਕੌਰ , ਉਸਦਾ ਲੜਕਾ ਅਜੈ ਕੁਮਾਰ ਤੇ ਨੂੰਹ ਜੋਤੀ ਅਤੇ 3 -4 ਹੋਰ ਅਣਪਛਾਤਿਆਂ ਨੇ ਉਸਦਾ ਸਾਮਾਨ ਚੁੱਕ ਕੇ ਜਬਰੀ ਗਲੀ 'ਚ ਸੁੱਟ ਦਿੱਤਾ, ਜਿਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਸਿਹਤ ਮਹਿਕਮੇ ਦੀ ਟੀਮ ਵੱਲੋਂ ਦੋਰਾਹਾ 'ਚ ਚੈਕਿੰਗ
NEXT STORY