ਗੁਰਦਾਸਪੁਰ, (ਵਿਨੋਦ)- ਮਰਚੈਂਟ ਨੇਵੀ ਦਾ ਕੋਰਸ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ 'ਤੇ 1 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਜੋੜੇ ਵਿਰੁੱਧ ਸਿਟੀ ਪੁਲਸ ਨੇ ਧਾਰਾ 420 ਤੇ 120ਬੀ ਅਧੀਨ ਕੇਸ ਦਰਜ ਕੀਤਾ ਹੈ ਪਰ ਦੋਵੇਂ ਫਰਾਰ ਹਨ। ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੀੜਤ ਸਰਬਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਠਾਨਕੋਟ ਦੇ ਵਾਸੀ ਮੁਨੀਸ਼ ਪੰਗੋਤਰਾ ਪੁੱਤਰ ਰਾਮ ਪ੍ਰਕਾਸ਼ ਤੇ ਉਸ ਦੀ ਪਤਨੀ ਸੁਨੀਤਾ ਨੇ ਉਸ ਦੇ ਲੜਕੇ ਨਵਦੀਪ ਸਿੰਘ ਨੂੰ ਮਰਚੈਂਟ ਨੇਵੀ ਦਾ ਕੋਰਸ ਕਰਵਾ ਕੇ ਤੁਰਕੀ ਭੇਜ ਕੇ ਚੰਗੀ ਨੌਕਰੀ ਦਿਵਾਉਣ ਲਈ 7 ਲੱਖ ਰੁਪਏ ਲਏ ਸਨ ਪਰ ਨਵਦੀਪ ਨੂੰ ਵਿਦੇਸ਼ ਨਹੀਂ ਭੇਜ ਸਕੇ ਤੇ ਦਿੱਲੀ ਦੇ ਇਕ ਇੰਸਟੀਚਿਊਟ ਦੀ 1 ਲੱਖ 60 ਹਜ਼ਾਰ ਰੁਪਏ ਫੀਸ ਕੱਟ ਕੇ 5 ਲੱਖ 40 ਹਜ਼ਾਰ ਰੁਪਏ ਵਾਪਸ ਕਰ ਦਿੱਤੇ।
ਸਰਬਜੀਤ ਸਿੰਘ ਨੇ ਸ਼ਿਕਾਇਤ ਪੱਤਰ 'ਚ ਲਿਖਿਆ ਸੀ ਕਿ ਬਾਅਦ 'ਚ ਜਾਂਚ-ਪੜਤਾਲ 'ਚ ਪਤਾ ਲੱਗਾ ਕਿ ਦਿੱਲੀ ਦੇ ਇੰਸਟੀਚਿਊਟ ਦੀ ਫੀਸ ਸਿਰਫ 20 ਹਜ਼ਾਰ ਰੁਪਏ ਹੈ ਤੇ ਮੁਲਜ਼ਮਾਂ ਨੇ 1 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕੀਤੀ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਆਰ-1 ਨੂੰ ਸੌਂਪੀ ਗਈ ਤੇ ਜਾਂਚ ਤੋਂ ਬਾਅਦ ਮੁਨੀਸ਼ ਮੰਗੋਤਰਾ ਤੇ ਉਸ ਦੀ ਪਤਨੀ ਸੁਨੀਤਾ ਵਿਰੁੱਧ ਕੇਸ ਦਰਜ ਕੀਤਾ ਗਿਆ, ਜੋ ਫਰਾਰ ਹਨ।
ਵਾਹਨ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਦੁਕਾਨਦਾਰ ਦੀ ਮੌਤ
NEXT STORY