ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਉਧਾਰ ਲਏ ਢਾਈ ਲੱਖ ਰੁਪਏ ਵਾਪਸ ਕਰਨ ਤੋਂ ਇਨਕਾਰ ਕਰਨ ’ਤੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ ਅਹਿਮਦਗਡ਼੍ਹ ’ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਦਈ ਅਵਤਾਰ ਕ੍ਰਿਸ਼ਨ ਪੁੱਤਰ ਮਾਸਟਰ ਰਾਮੇਸ਼ਵਰ ਦਾਸ ਵਾਸੀ ਨੇਡ਼ੇ ਧਵਨ ਹਸਪਤਾਲ ਅਹਿਮਦਗਡ਼੍ਹ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਸੀ ਕਿ ਮੁਦਈ ਦਾ ਪੋਹੀਡ਼ ਰੋਡ ਅਹਿਮਦਗਡ਼੍ਹ ’ਤੇ ਪੈਟਰੋਲ ਪੰਪ ਹੈ, ਜਿਸ ਤੋਂ ਦੋਸ਼ੀ ਜਗਮੇਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੁੱਪ ਖੁਰਦ ਥਾਣਾ ਸਦਰ ਅਹਿਮਦਗਡ਼੍ਹ ਆਪਣੀ ਗੱਡੀਆਂ ਤੇ ਟਰੱਕਾਂ ਵਿਚ ਤੇਲ ਪਵਾਉਂਦਾ ਸੀ, ਜਿਸ ਕਾਰਨ ਮੁਦਈ ਨੂੰ ਉਕਤ ਦੋਸ਼ੀ ’ਤੇ ਵਿਸ਼ਵਾਸ ਸੀ। ਉਕਤ ਦੋਸ਼ੀ ਨੇ ਮੁਦਈ ਤੋਂ ਢਾਈ ਲੱਖ ਰੁਪਏ ਉਧਾਰ ਲਏ ਸਨ, ਜੋ ਬਾਅਦ ’ਚ ਪੈਸੇ ਵਾਪਸ ਕਰਨ ਤੋਂ ਮੁੱਕਰ ਗਿਆ। ਮੁਦਈ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਮੁਦਈ ਦੇ ਵਿਸ਼ਵਾਸ ਦਾ ਲਾਭ ਲੈ ਕੇ ਉਸ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰੀ।
ਅਮਰਨਾਥ ਯਾਤਰੀ ਦੀ ਜ਼ੇਰੇ ਇਲਾਜ ਫੋਟੋ ਸਾਹਮਣੇ ਆਉਣ ਨਾਲ ਸ਼ਿਵ ਭਗਤਾਂ ’ਚ ਗੁੱਸਾ
NEXT STORY