ਦਸੂਹਾ, (ਝਾਵਰ)- ਦਸੂਹਾ ਪੁਲਸ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਦੇ ਹੁਕਮ ਅਨੁਸਾਰ ਹੰਸ ਰਾਜ ਕੰਵਰ ਪੁੱਤਰ ਸ਼ੀਤਲ ਪ੍ਰਸਾਦ ਵਾਸੀ ਸੈਹਰਕ ਨਾਲ 10 ਲੱਖ ਰੁਪਏ ਦੀ ਧੋਖਾਦੇਹੀ ਕਰਨ 'ਤੇ ਜਗਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਨਿਊ ਗਰੀਨ ਮਾਰਕੀਟ ਗਿੱਲ ਰੋਡ ਲੁਧਿਆਣਾ ਤੇ ਰਜਜੀਤ ਸਿੰਘ ਵਾਸੀ ਗੰਭੋਵਾਲਾ ਵਿਰੁੱਧ 420 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਹੈ।
ਥਾਣਾ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਐਨੀਮਲ ਫੀਡਸ ਗੁੱਡਸ ਦੇ ਡਿਸਟ੍ਰੀਬਿਊਟਰ ਬਣਾਉਣ ਲਈ ਹੰਸ ਰਾਜ ਕੰਵਰ, ਜੋ ਸਾਬਕਾ ਬੈਂਕ ਦਾ ਸੀਨੀਅਰ ਮੈਨੇਜਰ ਹੈ, ਤੋਂ 10 ਲੱਖ ਰੁਪਏ ਲਏ ਸੀ, ਜਿਸ ਦਾ ਭੁਗਤਾਨ ਉਸ ਨੇ ਇਕ ਵਾਰ 2.50 ਲੱਖ ਤੇ ਦੂਸਰੀ ਵਾਰ 7.50 ਲੱਖ ਰੁਪਏ ਬੈਂਕ ਰਾਹੀਂ ਦਿੱਤਾ ਸੀ। ਇਸ ਸਬੰਧੀ ਉਪ ਪੁਲਸ ਕਪਤਾਨ ਜੰਗ ਬਹਾਦਰ ਸ਼ਰਮਾ ਵੱਲੋਂ ਜਾਂਚ ਕੀਤੀ ਗਈ ਤੇ ਇਨ੍ਹਾਂ ਦੋਨੋਂ ਵਿਅਕਤੀਆਂ ਖਿਲਾਫ਼ ਪੁਖਤਾ ਸਬੂਤ ਮਿਲਣ 'ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਨਾ ਤਾਂ ਇਨ੍ਹਾਂ ਡਿਸਟ੍ਰੀਬਿਊਟਰ ਬਣਾਇਆ ਤੇ ਨਾ ਹੀ ਪੈਸੇ ਵਾਪਿਸ ਕੀਤੇ।
ਪੰਜਾਬ ਯੂਥ ਕਾਂਗਰਸ ਨੇ ਫੂਕਿਆ ਮੋਦੀ ਦਾ ਪੁਤਲਾ
NEXT STORY