ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਥਿਤ ਬਿਜਲੀ ਵਿਭਾਗ ਦੇ ਜੇ.ਈ. ਨੂੰ ਸੀ.ਬੀ.ਆਈ. ਨੇ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦਫ਼ਤਰ ਤੋਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਜੇ.ਈ. ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖੀ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਜੇ.ਈ. ਸੁਖਵਿੰਦਰ ਸਿੰਘ ਮੀਟਰ ਦੇ ਲੋਡ ਨੂੰ ਲੈ ਕੇ ਪੈਸੇ ਦੀ ਮੰਗ ਕਰ ਰਿਹਾ ਸੀ।
ਸੀ.ਬੀ.ਆਈ. ਨੇ ਜੇ.ਈ. ਸੁਖਵਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੀ.ਬੀ.ਆਈ. ਨੇ ਜੇ.ਈ. ਦੇ ਦਫ਼ਤਰ ਤੋਂ ਫਾਈਲ ਜ਼ਬਤ ਕੀਤੀ ਅਤੇ ਉਸ ਦੇ ਘਰ ’ਤੇ ਸਰਚ ਕਰਨ ਵਿਚ ਲੱਗੀ ਹੈ।
ਸ਼ਿਕਾਇਤਕਰਤਾ ਨੇ ਸੀ.ਬੀ.ਆਈ. ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਘਰ ਲੱਗੇ ਮੀਟਰ ਦੇ ਲੋਡ ਨੂੰ ਲੈ ਕੇ ਮਨੀਮਾਜਰਾ ਸਥਿਤ ਬਿਜਲੀ ਵਿਭਾਗ ਵਿਚ ਤਾਇਨਾਤ ਜੇ.ਈ. ਸੁਖਵਿੰਦਰ ਸਿੰਘ ਕਾਰਵਾਈ ਕਰਨ ਦੀ ਧਮਕੀ ਦੇ ਰਿਹਾ ਸੀ। ਕਾਰਵਾਈ ਤੋਂ ਬਚਣ ਲਈ, ਜੇ.ਈ. ਨੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਮੰਗੇ।
ਇਹ ਵੀ ਪੜ੍ਹੋ- ਸਿਵਲ ਸਰਜਨ ਦਫ਼ਤਰ ਦਾ ਵਾਰਡ ਅਟੈਂਡੈਂਟ ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਸ਼ਿਕਾਇਤਕਰਤਾ ਕੋਲ ਰਿਸ਼ਵਤ ਦੇਣ ਲਈ ਪੈਸੇ ਨਹੀਂ ਸਨ। ਉਸ ਨੇ ਸੀ.ਬੀ.ਆਈ. ਨਾਲ ਸੰਪਰਕ ਕੀਤਾ। ਸੀ.ਬੀ.ਆਈ. ਨੇ ਸ਼ਿਕਾਇਤਕਰਤਾ ਨੂੰ ਵੌਇਸ ਰਿਕਾਰਡ ਦੇ ਨਾਲ ਜੇ.ਈ. ਸੁਖਵਿੰਦਰ ਸਿੰਘ ਕੋਲ ਭੇਜਿਆ। ਜੇ.ਈ. ਸੁਖਵਿੰਦਰ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਘੱਟ ਕਰਕੇ 30 ਹਜ਼ਾਰ ਰੁਪਏ ਵਿਚ ਸੌਦਾ ਤੈਅ ਹੋਇਆ। ਰਿਸ਼ਵਤ ਦੀ ਰਕਮ ਲੈ ਕੇ ਸੋਮਵਾਰ ਸ਼ਾਮ ਮਨੀਮਾਜਰਾ ਸਥਿਤ ਆਪਣੇ ਦਫ਼ਤਰ ਵਿਚ ਬੁਲਾਇਆ ਸੀ।
ਸੀ.ਬੀ.ਆਈ. ਨੇ ਤੁਰੰਤ ਬਿਜਲੀ ਵਿਭਾਗ ਦੇ ਦਫ਼ਤਰ ਵਿਚ ਟਰੈਪ ਲਗਾਇਆ। ਸ਼ਿਕਾਇਤਕਰਤਾ ਨੇ ਜੇ.ਈ.. ਸੁਖਵਿੰਦਰ ਸਿੰਘ ਦੇ ਪਹਿਲੀ ਮੰਜ਼ਿਲ ਸਥਿਤ ਦਫ਼ਤਰ ਵਿਚ ਜਾ ਕੇ ਰਿਸ਼ਵਤ ਦੇ 30 ਹਜ਼ਾਰ ਰੁਪਏ ਦਿੱਤੇ ਤਾਂ ਸੀ.ਬੀ.ਆਈ.. ਨੇ ਉਸਨੂੰ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਜੇ.ਈ. ਦੇ ਫੜੇ ਜਾਣ ਤੋਂ ਬਾਅਦ ਬਿਜਲੀ ਵਿਭਾਗ ਵਿਚ ਹੜਕੰਪ ਮੱਚ ਗਿਆ।
ਸੀ.ਬੀ.ਆਈ. ਟੀਮ ਨੇ ਜੇ.ਈ. ਸੁਖਵਿੰਦਰ ਸਿੰਘ ਦੇ ਦਫ਼ਤਰ ਵਿਚ ਬੈਠ ਕੇ ਜੇ.ਈ. ਦੇ ਹੱਥ ਧੁਵਾਏ ਗਏ ਤਾਂ ਸਿਆਹੀ ਸਾਫ਼ ਹੋ ਗਈ ਜਿਸ ਤੋਂ ਰਿਸ਼ਵਤ ਲੈਣ ਦੀ ਪੁਸ਼ਟੀ ਹੋ ਗਈ। ਇਸ ਦੌਰਾਨ ਸੀ.ਬੀ.ਆਈ. ਦੇ ਨਾਲ ਦੋ ਸੁਤੰਤਰ ਗਵਾਹ ਵੀ ਮੌਜੂਦ ਸੀ। ਸੀ.ਬੀ.ਆਈ. ਨੇ ਜੇ.ਈ. ਸੁਖਵਿੰਦਰ ਸਿੰਘ ’ਤੇ ਮਾਮਲਾ ਦਰਜ ਕੀਤਾ।
ਇਹ ਵੀ ਪੜ੍ਹੋ- ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਕੰਧ' ਦੇ ਝਗੜੇ ਨੇ ਬਜ਼ੁਰਗ ਔਰਤ ਦਾ ਕਰਵਾ'ਤਾ ਕਤਲ, ਗੁਆਂਢੀਆਂ ਨੇ ਇੱਟ ਮਾਰ ਕੇ ਉਤਾਰਿਆ ਮੌਤ ਦੇ ਘਾਟ
NEXT STORY