ਸੀ. ਬੀ. ਆਈ ਨਿਰਦੇਸ਼ਕ ਆਲੋਕ ਕੁਮਾਰ ਵਰਮਾਂ ਵਲੋਂ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਬੀਤੇ ਦਿਨੀਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਸੁਪਰੀਮ ਕੋਰਟ ਸ਼ੁਕਰਵਾਰ ਨੂੰ ਸੁਣਵਾਈ ਕਰੇਗੀ। ਸੀ. ਬੀ. ਆਈ. ਨਿਰਦੇਸ਼ਕ ਆਲੋਕ ਕੁਮਾਰ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਾਕਾਰ ਰਿਸ਼ਵਤਖੋਰੀ ਦੇ ਮਾਮਲੇ ਨੂੰ ਲੈ ਕੇ ਛਿੱੜੀ ਜੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਆਲੋਕ ਵਰਮਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ। ਸਰਕਾਰ ਦੇ ਇਸ ਹੁਕਮ ਖਿਲਾਫ ਆਲੋਕ ਵਰਮਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਕਾਂਗਰਸ ਦਾ ਦੇਸ਼ ਪੱਧਰੀ ਪ੍ਰਦਰਸ਼ਨ

ਕੇਂਦਰ ਸਰਕਾਰ ਵਲੋਂ ਸੀ. ਬੀ. ਆਈ. ਚੀਫ ਆਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ ਦੇ ਫੈਸਲੇ ਖਿਲਾਫ ਕਾਂਗਰਸ ਸ਼ੁੱਕਰਵਾਰ ਨੂੰ ਦੇਸ਼ ਪੱਧਰੀ ਪ੍ਰਦਰਸ਼ਨ ਕਰੇਗੀ। ਕਾਂਗਰਸੀਆਂ ਵਲੋਂ ਹਰ ਸੂਬੇ ਦੇ ਸੀ. ਬੀ. ਆਈ. ਦਫਤਰ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਦਿੱਲੀ 'ਚ ਅਜਿਹੇ ਪ੍ਰਦਰਸ਼ਨ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਹੋ ਸਕਦੇ ਹਨ।
ਬੀ. ਐੱਸ. ਈ. ਓਮਾਨ ਨਾਲ ਕੱਚਾ ਤੇਲ ਵਾਇਦਾ ਕਾਰੋਬਾਰ ਦੀ ਕਰੇਗਾ ਸ਼ੁਰੂਆਤ

ਪ੍ਰਮੁੱਖ ਸ਼ੇਅਰ ਬਾਜ਼ਾਰ ਬੀ. ਐੱਸ. ਈ. ਨੇ ਐਲਾਣ ਕੀਤਾ ਹੈ ਕਿ ਉਹ ਸ਼ੁਕਰਵਾਰ ਤੋਂ ਜਿਨਸ ਵਾਇਦਾ ਵਿਕਲਪ ਧਾਰਾ ਤਹਿਤ ਓਮਾਨ ਕੱਚਾ ਤੇਲ ਦੇ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਕਰੇਗਾ। ਬੀ. ਸੀ. ਆਈ. ਦਾ ਇਹ ਬਿਆਨ ਸੇਬੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਾਰੀ ਹੋਇਆ ਹੈ।
ਭੀਮਾ ਕੋਰੇਗਾਂਵ ਮਾਮਲੇ 'ਚ SC 'ਚ ਸੁਣਵਾਈ

ਭੀਮਾ ਕੋਰੇਗਾਂਵ ਮਾਮਲੇ 'ਚ ਦਾਇਰ ਪੁਨਰਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਸੀ.ਜੀ.ਆਈ। ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪਿੱਠ ਪੁਨਰਵਿਚਾਰ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਹ ਸੁਣਵਾਈ ਜੱਜ ਆਪਣੇ ਚੈਂਬਰ 'ਚ ਕਰਨਗੇ। ਜਿੱਥੇ ਕਿਸੇ ਵੀ ਪੱਖ ਦਾ ਕੋਈ ਵੀ ਵਕੀਲ ਨਹੀਂ ਹੋਵੇਗਾ।
ਵੀਡੀਓ ਕਾਨਫਰੰਸ ਰਾਹੀਂ ਮੋਦੀ ਕਰਨਗੇ ਖੇਤੀਬਾੜੀ ਕੁੰਭ ਮੇਲੇ ਦਾ ਉਦਘਾਟਨ

ਲਖਨਊ ਦ ਆਈ.ਸੀ.ਏ.ਆਰ 'ਚ ਖੇਤੀਬਾੜੀ ਕੁੰਭ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ 'ਚ ਮੰਤਰੀ ਰਾਧਾ ਮੋਹਨ ਸਿੰਘ ਹਿੱਸਾ ਲੈਣਗੇ। ਇਸ ਕੁੰਭ ਮੇਲੇ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਕਾਂਗਰਸ ਐਲਾਨੇਗੀ ਛੱਤੀਸਗੜ੍ਹ ਚੋਣਾਂ ਲਈ ਉਮੀਦਵਾਰ

ਛੱਤੀਸਗੜ੍ਹ ਚੋਣਾਂ ਸੰਬੰਧੀ ਕਾਂਗਰਸ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰੇਗੀ। ਕਾਂਗਰਸ 26 ਅਕਤੂਬਰ ਨੂੰ ਸੀ.ਏ.ਸੀ, ਦੀ ਬੈਠਕ ਦੌਰਾਨ ਇਨ੍ਹਾਂ ਨਾਵਾਂ ਦਾ ਐਲਾਨ ਕਰ ਸਕਦੀ ਹੈ।
ਮੁਲਾਜ਼ਮਾਂ ਦੀ ਪੰਜਾਬ ਪੱਧਰੀ ਮਹਾ ਰੈਲੀ ਅੱਜ

ਪੰਜਾਬ ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਪੱਧਰ ਦੀ ਮੁਲਾਜ਼ਮ ਮਹਾ ਰੈਲੀ 26 ਅਕਤੂਬਰ ਨੂੰ ਪਟਿਆਲਾ 'ਚ ਹੋਵੇਗੀ। ਇਸ ਰੈਲੀ ਦਾ ਸੱਦਾ ਪੰਜਾਬ ਤੇ ਯੂ. ਟੀ. ਇੰਪਲਾਈਜ਼ ਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਸਮੇਤ 35 ਮੁਲਾਜ਼ਮ ਯੂਨੀਅਨਾਂ ਵਲੋਂ ਦਿੱਤਾ ਗਿਆ ਹੈ। ਰੈਲੀ ਉਪਰੰਤ ਮੁੱਖ ਮੰਤਰੀ ਦੇ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਸ ਰੈਲੀ ਵਿਚ ਮੁਲਾਜ਼ਮਾਂ ਸਮੇਤ ਠੇਕਾ ਆਧਾਰਤ ਕੱਚੇ ਮੁਲਾਜ਼ਮ, ਦਿਹਾੜੀਦਾਰ, ਠੇਕੇਦਾਰਾਂ ਰਾਹੀਂ ਲੱਗੇ ਮੁਲਾਜ਼ਮ, ਆਸ਼ਾ ਵਰਕਰ, ਮਿਡ—ਡੇ—ਮੀਲ ਵਰਕਰ, ਆਂਗਨਵਾੜੀ ਵਰਕਰ, ਸਰਕਾਰੀ ਅਤੇ ਅਰਧ-ਸਰਕਾਰੀ ਅਦਾਰਿਆਂ ਦੇ ਦਰਜਾ— 3 ਤੇ ਦਰਜਾ—4 ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋ ਸਕਦੇ ਹਨ।
ਚਿੱਟ ਫੰਡ ਪੀੜਤਾਂ ਵਲੋਂ ਜੰਤਰ-ਮੰਤਰ ਵਿਖੇ ਧਰਨਾ ਅੱਜ

ਚਿੱਟ ਫੰਡ ਕੰਪਨੀਆਂ ਦੇ ਪੀੜਤ ਨਿਵੇਸ਼ਕਾਂ ਵਲੋਂ 26 ਅਕਤੂਬਰ ਨੂੰ ਜੰਤਰ-ਮੰਤਰ ਦਿੱਲੀ ਵਿਖੇ ਧਰਨਾ ਦੇ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਦਿੰਦਿਆਂ ਇਨਸਾਫ਼ ਦੀ ਲਹਿਰ ਖਾਤੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਭੇਜ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੌਕੇ 150 ਪੀੜਤ ਲੋਕ ਧਰਨੇ 'ਚ ਸ਼ਮੂਲੀਅਤ ਕਰ ਸਕਦੇ ਹਨ। ਧਰਨੇ ਦੀ ਅਗਵਾਈ ਲੇਡੀਜ ਵਿੰਗ ਦੀ ਸੂਬਾ ਪ੍ਰਧਾਨ ਦਰਸ਼ਨ ਜੋਸ਼ੀ ਅਤੇ ਗੁਰਬਖ਼ਤ ਸਿੰਘ ਕਰਨਗੇ।
8 ਹਿੰਦੀ ਫਿਲਮਾਂ ਹੋਣਗੀਆਂ ਰਿਲੀਜ਼

ਸ਼ੁਕਰਵਾਰ ਦਾ ਦਿਨ ਬਾਲੀਵੁੱਡ ਇੰਡਸਟਰੀ ਲਈ ਬੇਹੱਦ ਅਹਿਮ ਹੈ। ਇਸ ਦਿਨ ਇਕ ਨਹੀਂ 2 ਨਹੀਂ ਸਗੋਂ 8 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ 'ਚ ਕਾਸ਼ੀ-ਇਨ ਸਰਚ ਆਫ ਗੰਗਾ, ਮਰੂਧਰ ਐਕਸਪ੍ਰੈਸ, ਰਾਸ਼ਟਰਪੁੱਤਰ, ਬਾਜ਼ਾਰ, 5 ਵੈਡਿੰਗਸ, ਮਾਈ ਕਲਾਇੰਟਸ ਵਾਇਫ, ਦੁਸ਼ਹਿਰਾ, ਦੀ ਜਰਨੀ ਆਫ ਕਰਮਾ' ਸ਼ਾਮਲ ਹਨ।
ਅੱਜ ਹੋਣ ਵਾਲੇ ਖੇਡ ਮੁਕਾਬਲੇ

ਕ੍ਰਿਕਟ : ਪਾਕਿਸਤਾਨ ਬਨਾਮ ਆਸਟਰੇਲੀਆ (ਦੂਜਾ ਟੀ-20)
ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਕੋਲਕਾਤਾ ਬਨਾਮ ਚੇਨਈ (ਆਈ. ਐੱਸ. ਐੱਲ.)
ਪ੍ਰੋ ਕਬੱਡੀ ਲੀਗ : ਪਟਨਾ ਬਨਾਮ ਜੈਪੁਰ
ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਕਾਰਵਾਈ (ਦੇਖੋ 22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ)
NEXT STORY