ਲੁਧਿਆਣਾ (ਹਿਤੇਸ਼) : ਨਗਰ ਨਿਗਮ ’ਚ ਫਰਜ਼ੀ ਤਰੀਕੇ ਨਾਲ ਏ. ਟੀ. ਪੀ. ਅਤੇ ਐੱਮ. ਟੀ. ਪੀ. ਦੀ ਕੁਰਸੀ ’ਤੇ ਬੈਠਣ ਵਾਲਿਆਂ ਦੀ ਛੁੱਟੀ ਹੋਵੇਗੀ, ਜਿਸ ਦੇ ਤਹਿਤ ਸਰਕਾਰ ਨੇ ਸੀ. ਡੀ. ਸੀ. ਚਾਰਜ ਵਾਪਸ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ’ਚ ‘ਜਗ ਬਾਣੀ’ ਵਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਨਗਰ ਨਿਗਮ ’ਚ ਸਰਕਾਰ ਦੀ ਮਨਜ਼ੂਰੀ ਦੇ ਬਿਨਾਂ ਐੱਸ. ਈ. ਰਣਜੀਤ ਸਿੰਘ ਨੂੰ ਐੱਮ. ਟੀ. ਪੀ. ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4 ਰੈਗੂਲਰ ਏ. ਟੀ. ਪੀ. ਖ਼ਾਲੀ ਬੈਠੇ ਹੋਣ ਦੇ ਬਾਵਜੂਦ ਇੰਸ. ਗੁਰਵਿੰਦਰ ਸਿੰਘ ਲੱਕੀ, ਕੁਲਜੀਤ ਮਾਂਗਟ, ਨਵਨੀਤ ਖੋਖਰ ਅਤੇ ਹੈੱਡ ਡਰਾਫਟਸਮੈਨ ਜਗਦੀਪ ਸਿੰਘ ਨੂੰ ਏ. ਟੀ. ਪੀ. ਦਾ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖ਼ਬਰ! ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਸਖ਼ਤ ਹੁਕਮ
ਇਹ ਹਾਲਾਤ ਖਾਲੀ ਬੈਠੇ ਰੈਗੂਲਰ ਏ. ਟੀ. ਪੀ. ਰਾਜ ਕੁਮਾਰ, ਰਣਧੀਰ ਸਿੰਘ, ਸੁਨੀਲ ਕੁਮਾਰ, ਨਿਰਵਾਨ ਨੂੰ ਤਾਂ ਮਜ਼ਾਕ ਦਾ ਪਾਤਰ ਬਣਾ ਹੀ ਰਹੇ ਹਨ, ਇਸ ਨਾਲ ਕਰੰਟ ਡਿਊਟੀ ਚਾਰਜ ਦੇਣ ਬਾਰੇ ਸਰਕਾਰ ਦੇ ਨਿਰਦੇਸ਼ਾਂ ਦਾ ਵੀ ਉਲੰਘਣ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਲੋਕਲ ਬਾਡੀਜ਼ ਵਿਭਾਗ ਵਲੋਂ ਨਗਰ ਨਿਗਮ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਗਈ ਹੈ। ਇਸ ਸਬੰਧ ’ਚ ਜਾਰੀ ਸਰਕੂਲਰ ’ਚ ਸਾਫ਼ ਕਿਹਾ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਕਰੰਟ ਡਿਊਟੀ ਚਾਰਜ ਦੇਣ ਲਈ ਪ੍ਰਸੋਨਲ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕੀਤਾ ਜਾਵੇ, ਜਿਸ ਦੇ ਆਧਾਰ ’ਤੇ ਕਿਸੇ ਵੀ ਮੁਲਾਜ਼ਮ ਨੂੰ ਸੀ. ਡੀ. ਸੀ. ਚਾਰਜ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਜਿਨ੍ਹਾਂ ਮੁਲਾਜ਼ਮਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ, ਉਸ ਨੂੰ ਤੁਰੰਤ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਆਰਡਰ ’ਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਸੀ. ਡੀ. ਸੀ. ਚਾਰਜ਼ ਦੇਣ ਵਾਲੇ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ। ਹੁਣ ਦੇਖਣਾ ਇਹ ਹੈ ਕਿ ਗ਼ਲਤ ਤਰੀਕੇ ਨਾਲ ਦਿੱਤਾ ਗਿਆ ਏ. ਟੀ. ਪੀ. ਅਤੇ ਐੱਮ. ਟੀ. ਪੀ. ਦਾ ਚਾਰਜ ਵਾਪਸ ਲੈਣ ਦੇ ਮਾਮਲੇ ’ਚ ਕਮਿਸ਼ਨਰ ਵਲੋਂ ਕੀ ਫ਼ੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰਾਣਾ ਬਲਾਚੌਰੀਆ ਦੀ ਆਖ਼ਰੀ ਨਿਸ਼ਾਨੀ ਨੂੰ ਵਾਪਸ ਕਰਨ ਦੀ ਅਪੀਲ, ਪਿਸਤੌਲ ਚੁੱਕਣ ਵਾਲੇ ਦੀ... (ਵੀਡੀਓ)
ਆਗੂਆਂ ਦੀ ਸਿਫ਼ਾਰਸ਼ ’ਤੇ ਤੋੜੇ ਜਾ ਰਹੇ ਹਨ ਨਿਯਮ
ਜਿੱਥੇ ਤੱਕ ਨਗਰ ਨਿਗਮ ’ਚ ਏ. ਟੀ. ਪੀ ਅਤੇ ਐੱਮ. ਟੀ. ਪੀ. ਨੂੰ ਸੀ. ਡੀ. ਸੀ. ਚਾਰਜ ਦੇਣ ਦੇ ਨਿਯਮਾਂ ਦੀ ਉਲੰਘਣਾ ਦਾ ਸਵਾਲ ਹੈ, ਉਸ ਦੇ ਲਈ ਆਗੂਆਂ ਦੀ ਸਿਫ਼ਾਰਸ਼ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਦਾ ਸਬੂਤ ਇਹ ਹੈ ਕਿ ਨਗਰ ਨਿਗਮ ’ਚ ਮੁਲਾਜ਼ਮਾਂ ਦੀ ਪੋਸਟਿੰਗ ਜ਼ੋਨ ਦੀ ਬਜਾਏ ਹਲਕਾਵਾਰ ਕੀਤੀ ਜਾ ਰਹੀ ਹੈ ਅਤੇ ਆਗੂਆਂ ਦੀ ਪਸੰਦ ਮੁਤਾਬਕ ਹੀ ਕੁੱਝ ਦੇਰ ਬਾਅਦ ਮੁਲਾਜ਼ਮਾਂ ਦੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ। ਇਸ ਦੌਰ ’ਚ ਹੁਣ ਸੀ. ਡੀ. ਸੀ. ਚਾਰਜ ਦੇਣ ਬਾਰੇ ਸਰਕਾਰ ਦੇ ਆਰਡਰ ਲਾਗੂ ਕਰਨ ਦੇ ਮਾਮਲੇ ’ਚ ਅਫ਼ਸਰਾਂ ਦੇ ਸਾਹਮਣੇ ਆਗੂਆਂ ਦੀ ਸਿਫਾਰਸ਼ ਨੂੰ ਨਜ਼ਰ-ਅੰਦਾਜ਼ ਕਰਨ ਦੀ ਚੁਣੌਤੀ ਵੀ ਆ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫੜ੍ਹੀ ਗਈ ਹੈਰੋਇਨ ਦੀ ਵੱਡੀ ਖ਼ੇਪ, ਨਵੇਂ ਸਾਲ ਤੋਂ ਪਹਿਲਾਂ ਪੰਜਾਬ ਪੁਲਸ ਤੇ BSF ਦਾ ਵੱਡਾ ਐਕਸ਼ਨ
NEXT STORY