ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੈਸ਼ਨ 2022-23 ਲਈ 10ਵੀਂ ਤੇ 12ਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ, ਪ੍ਰਾਜੈਕਟ ਵਰਕ ਅਤੇ ਇੰਟਰਨਲ ਅਸੈੱਸਮੈਂਟ ਦਾ ਸ਼ਡਿਊਲ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਦੋਵੇਂ ਜਮਾਤਾਂ ਦੀ ਪ੍ਰੈਕਟੀਕਲ ਪ੍ਰੀਖਿਆ 2 ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ 1 ਜਨਵਰੀ ਨੂੰ ਐਤਵਾਰ ਹੈ। ਇਸ ਲਈ ਸਕੂਲ ਪ੍ਰੈਕਟੀਕਲ ਪ੍ਰੀਖਿਆ ਲਈ ਆਪਣੇ ਸ਼ਡਿਊਲ ਮੁਤਾਬਕ ਤਾਰੀਖ਼ ਤੈਅ ਕਰ ਸਕਦੇ ਹਨ।
ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਨੌਜਵਾਨਾਂ ਦੀ ਹਸਪਤਾਲ 'ਚ ਗੁੰਡਾਗਰਦੀ, ਡਾਕਟਰ ਕੁੱਟਦਿਆਂ ਪਾੜੇ ਕੱਪੜੇ, ਹੱਥ 'ਤੇ ਵੱਢੀ ਦੰਦੀ (ਤਸਵੀਰਾਂ)
ਹਾਲਾਂਕਿ ਇਹ ਸ਼ਡਿਊਲ ਭਾਰਤ ਅਤੇ ਵਿਦੇਸ਼ਾਂ ’ਚ ਸਾਰੇ ਸਬੰਧਿਤ ਸਕੂਲਾਂ ਲਈ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਜੋ ਸਕੂਲ ਬੰਦ ਰਹਿਣਗੇ, ਉਨ੍ਹਾਂ ਦੇ ਪ੍ਰੈਕਟੀਕਲ, ਪ੍ਰਾਜੈਕਟ ਵਰਕ ਅਤੇ ਇੰਟਰਨਲ ਅਸੈੱਸਮੈਂਟ ਇਸੇ ਸਾਲ ਨਵੰਬਰ-ਦਸੰਬਰ ’ਚ ਹੋਣਗੇ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਜਾਰੀ ਲਿਖ਼ਤੀ ਨਿਰਦੇਸ਼ਾਂ ’ਚ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਕਾਰਨ ਜਨਵਰੀ ਦੇ ਮਹੀਨੇ ’ਚ ਬੰਦ ਰਹਿਣ ਵਾਲੇ ਜ਼ਿਆਦਾ ਸਰਦ ਰੁੱਤ ਇਲਾਕਿਆਂ ’ਚ ਸਥਿਤ ਸਕੂਲਾਂ ’ਚ ਪ੍ਰੈਕਟੀਕਲ ਪ੍ਰੀਖਿਆ, ਅੰਦਰੂਨੀ ਮੁੱਲਾਂਕਣ ਅਤੇ ਪ੍ਰਾਜੈਕਟਾਂ ਦਾ ਕੰਮ ਨਵੰਬਰ-ਦਸੰਬਰ 'ਚ ਪੂਰਾ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਪਟੀਸ਼ਨ ਕੀਤੀ ਮਨਜ਼ੂਰ
ਨੋਟਿਸ ’ਚ ਅੱਗੇ ਕਿਹਾ ਹੈ ਕਿ ਸੈਸ਼ਨ 2022-23 ਦੇ ਲਈ ਸਰਦੀਆਂ ’ਚ ਸਕੂਲਾਂ ਲਈ ਪ੍ਰੈਕਟੀਕਲ ਪ੍ਰੀਖਿਆ, ਪ੍ਰਾਜੈਕਟ ਅਤੇ ਅੰਦਰੂਨੀ ਮੁਲਾਂਕਣ 15 ਨਵੰਬਰ ਤੋਂ 14 ਦਸੰਬਰ ਤੱਕ ਹੋਣਗੇ। ਇਸੇ ਦੌਰਾਨ 2023 ਬੈਚ ਲਈ ਥਿਊਰੀ ਪੇਪਰ ਫਰਵਰੀ ’ਚ ਸ਼ੁਰੂ ਹੋਣਗੇ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਜਮਾਤ 10ਵੀਂ, 12ਵੀਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਆਮ ਤੌਰ ’ਤੇ ਪ੍ਰੀਖਿਆ ਸ਼ੁਰੂ ਹੋਣ ਤੋਂ ਲਗਭਗ 90 ਤੋਂ 75 ਦਿਨ ਪਹਿਲਾਂ ਜਾਰੀ ਕੀਤੀ ਜਾਂਦੀ ਹੈ। ਬੋਰਡ ਨੇ ਪਹਿਲਾਂ 15 ਫਰਵਰੀ, 2023 ਤੋਂ ਜਮਾਤ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲੈਣ ਦੀ ਸੂਚਨਾ ਦਿੱਤੀ ਸੀ। ਹਾਲਾਂਕਿ ਹੁਣ ਤੱਕ ਰਸਮੀ ਤਾਰੀਖ਼ਾਂ ਦਾ ਐਲਾਨ ਨਹੀਂ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ
NEXT STORY