ਲੁਧਿਆਣਾ (ਵਿੱਕੀ) : ਕਿਤਾਬਾਂ ਤੇ ਕੰਪਿਊਟਰ ਤੋਂ ਕੁਝ ਸਮਾਂ ਕੱਢ ਕੇ ਬੱਚੇ ਗਰਾਊਂਡ 'ਚ ਜਾ ਕੇ ਪਸੀਨਾ ਵਹਾਉਣ, ਇਸ ਸਬੰਧੀ ਸੀ. ਬੀ. ਐੱਸ. ਈ. ਬੇਹੱਦ ਗੰਭੀਰਤਾ ਨਾਲ ਦਿਖਾ ਰਹੀ ਹੈ। ਇਹੀ ਕਾਰਨ ਹੈ ਕਿ ਬੋਰਡ ਨੇ ਹੁਣ ਪਹਿਲੀ ਤੋਂ 8ਵੀਂ ਜਮਾਤ ਦੇ ਬੱਚਿਆਂ ਨੂੰ ਸਿਹਤ ਤੇ ਸਰੀਰਕ ਸਿੱਖਿਆ ਰਾਹੀਂ ਖੇਡਾਂ ਨਾਲ ਜੋੜਨ ਲਈ ਕਦਮ ਵਧਾਏ ਹਨ। ਸੀ. ਬੀ. ਐੱਸ. ਈ. ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਅਗਲੇ ਨਵੇਂ ਸੈਸ਼ਨ ਤੋਂ ਪਹਿਲੀ ਤੋਂ 8ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਘੱਟ ਤੋਂ ਘੱਟ ਇਕ ਪੀਰੀਅਡ ਖੇਡਾਂ ਜਾਂ ਸਿਹਤ ਤੇ ਸਰੀਰਕ ਸਿੱਖਿਆ ਦੇ ਲਈ ਦਿੱਤਾ ਜਾਵੇ ਤਾਂ ਜੋ ਵਿਦਿਆਰਥੀ ਫਿੱਟ ਰਹਿ ਸਕਣ।
ਬੋਰਡ ਦੇ ਮੁਤਾਬਕ 2019-20 ਸੈਸ਼ਨ ਨਾਲ ਸਾਰੇ ਸਕੂਲਾਂ 'ਚ ਪਹਿਲੀ ਤੋਂ 8ਵੀਂ ਜਮਾਤ ਤੱਕ ਸਿਹਤ ਤੇ ਸਰੀਰਕ ਸਿੱਖਿਆ ਨੂੰ ਮੁੱਖ ਵਿਸ਼ੇ ਦੇ ਤੌਰ 'ਤੇ ਲਿਆ ਜਾਵੇਗਾ ਪਰ ਇਸ ਨਵੇਂ ਵਿਸ਼ੇ ਦੀ ਫਿਲਹਾਲ ਕੋਈ ਪ੍ਰੀਖਿਆ ਨਹੀਂ ਹੋਵੇਗੀ। ਇਹ ਹੀ ਨਹੀਂ, ਬੋਰਡ ਨੇ ਸਾਫ ਕਿਹਾ ਹੈ ਕਿ ਇਸ ਖੇਡ ਪੀਰੀਅਡ 'ਚ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਨਿਯਮ ਆਦਿ ਨਾ ਪੜ੍ਹਾ ਕੇ ਉਨ੍ਹਾਂ ਨੂੰ ਸਿਰਫ ਖੇਡਣ ਲਈ ਭੇਜਿਆ ਜਾਵੇ, ਮਤਲਬ ਸਕੂਲ ਨੂੰ ਇਹ ਯਕੀਨਾ ਕਰਨਾ ਪਵੇਗਾ ਕਿ ਬੱਚੇ ਨੂੰ ਕਿਸੇ ਨਾ ਕਿਸੇ ਇਕ ਖੇਡ 'ਚ ਹਿੱਸਾ ਲੈਣਾ ਹੋਵੇਗਾ।
6 ਮਹੀਨੇ ਦੀ ਜੱਦੋ-ਜਹਿਦ ਬਾਅਦ ਵਿਦੇਸ਼ੋਂ ਮੰਗਵਾਈ ਪੁੱਤ ਦੀ ਲਾਸ਼
NEXT STORY