ਮੋਹਾਲੀ (ਰਾਣਾ) : ਸ਼ਹਿਰ 'ਚ ਹੁਣ ਮੁਲਜ਼ਮਾਂ 'ਤੇ ਨਕੇਲ ਕੱਸਣ ਲਈ ਪੁਲਸ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਹੁਣ ਛੇਤੀ ਹੀ ਪੂਰਾ ਸ਼ਹਿਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ 'ਚ ਹੋਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਛੇਤੀ ਹੀ ਇਸ ਪ੍ਰੋਪਜ਼ਲ 'ਤੇ ਮੋਹਰ ਲੱਗਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪ੍ਰਾਜੈਕਟ ਪੂਰੇ 2 ਕਰੋੜ ਰੁਪਏ ਦਾ ਹੈ, ਹੁਣ ਅਪਰਾਧੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਨਾਲ ਸ਼ਹਿਰ 'ਚੋਂ ਬਾਹਰ ਨਹੀਂ ਨਿਕਲ ਸਕਦੇ। ਇਸ ਪ੍ਰਾਜੈਕਟ ਦੀ ਪੂਰੀ ਫਾਈਲ ਨਗਰ ਨਿਗਮ ਮੋਹਾਲੀ ਨੇ ਤਿਆਰ ਕਰ ਲਈ ਹੈ, ਛੇਤੀ ਹੀ ਇਸ ਨੂੰ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ।
ਨਿਗਮ ਨੇ ਮੰਗਿਆ ਸੀ ਪੁਲਸ ਵਿਭਾਗ ਤੋਂ ਬਿਓਰਾ
ਪੁਲਸ ਮੁਤਾਬਕ ਇਹ ਕੇਂਦਰ ਦਾ ਪ੍ਰਾਜੈਕਟ ਹੈ, ਜਿਸ ਦੇ ਤਹਿਤ ਜ਼ਿਆਦਾਤਰ ਸ਼ਹਿਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਕੀਤੇ ਜਾ ਰਹੇ ਹਨ, ਤਾਂ ਕਿ ਵਾਰਦਾਤਾਂ 'ਤੇ ਲਗਾਮ ਕੱਸੀ ਜਾ ਸਕੇ। ਇਹ ਪ੍ਰਾਜੈਕਟ ਨਗਰ ਨਿਗਮ ਦੇ ਕੋਲ ਆਇਆ ਸੀ, ਉਸ ਵਲੋਂ ਇਸ ਨੂੰ ਸ਼ਹਿਰ ਦੇ ਐੱਸ. ਐੱਸ. ਪੀ. ਨੂੰ ਭੇਜ ਦਿੱਤਾ ਗਿਆ। ਪੁਲਸ ਵਿਭਾਗ ਵਲੋਂ ਪੂਰੇ ਸ਼ਹਿਰ ਦਾ ਸਰਵੇ ਕੀਤਾ ਗਿਆ ਤੇ ਅਖੀਰ ਵਿਚ ਉਸ ਤੋਂ ਬਾਅਦ ਪੂਰੀ ਰਿਪੋਰਟ ਬਣਾ ਕੇ ਨਗਰ ਨਿਗਮ ਨੂੰ ਭੇਜ ਦਿੱਤੀ ਗਈ। ਰਿਪੋਰਟ ਵਿਚ 80 ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਕਿਹਾ ਗਿਆ ਹੈ, ਜਿਨ੍ਹਾਂ ਵਿਚ ਸ਼ਹਿਰ ਦੇ ਲਾਈਟ ਪੁਆਇੰਟ, ਚੌਕ ਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਸਤੇ ਸ਼ਾਮਲ ਹਨ।
ਹੁਣ ਪੁਲਸ ਕਰਮਚਾਰੀ ਵੀ ਹੋਣਗੇ ਕੈਮਰਿਆਂ ਦੀ ਨਜ਼ਰ 'ਚ
ਮੁਲਜ਼ਮਾਂ ਦੇ ਨਾਲ-ਨਾਲ ਹੁਣ ਪੁਲਸ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਵਿਚ ਹੋਵੇਗੀ ਕਿਉਂਕਿ ਜੋ ਸ਼ਹਿਰ ਵਿਚ ਕੈਮਰੇ ਲਗਾਏ ਜਾ ਰਹੇ ਹਨ ਉਸ ਵਿਚ ਸ਼ਹਿਰ ਦੇ ਪੁਲਸ ਥਾਣੇ ਵੀ ਸ਼ਾਮਲ ਹਨ। ਕਾਫ਼ੀ ਸਮੇਂ ਤੋਂ ਲੋਕਾਂ ਵਲੋਂ ਵੀ ਇਹ ਮੰਗ ਚੁੱਕੀ ਜਾ ਰਹੀ ਸੀ ਕਿ ਪੁਲਸ ਥਾਣੇ ਦੇ ਅੰਦਰ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਜਾਂਦੀ ਹੈ, ਨਾਲ ਹੀ ਕੁਝ ਮਹੀਨੇ ਪਹਿਲਾਂ ਹੀ ਮਟੌਰ ਥਾਣਾ ਵਿਚ ਪੁਲਸ ਵਲੋਂ ਫੜੇ ਗਏ ਇਕ ਨੌਜਵਾਨ ਦੀ ਪੁਲਸ ਥਾਣੇ ਵਿਚ ਹੀ ਮੌਤ ਹੋ ਗਈ ਸੀ। ਉਸ ਦਾ ਅਜੇ ਤਕ ਖੁਲਾਸਾ ਨਹੀਂ ਹੋਇਆ ਹੈ ਕਿ ਆਖਿਰ ਉਸ ਦੀ ਮੌਤ ਹੋਈ ਕਿਵੇਂ ਹੋਈ। ਮ੍ਰਿਤਕ ਦੇ ਪਰਿਵਾਰ ਨੇ ਵੀ ਥਾਣਾ ਪੁਲਸ 'ਤੇ ਹੀ ਗੰਭੀਰ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਨੇ ਹੀ ਉਨ੍ਹਾਂ ਦੇ ਬੱਚੇ ਨੂੰ ਥਾਣੇ ਵਿਚ ਮਾਰਿਆ ਹੈ ਪਰ ਸੀ. ਸੀ. ਟੀ. ਵੀ. ਕੈਮਰੇ ਨਾ ਹੋਣ ਕਾਰਨ ਇਸ ਘਟਨਾ ਦੀ ਅਸਲੀਅਤ ਦਾ ਪਤਾ ਹੀ ਨਹੀਂ ਲਗ ਸਕਿਆ ਹੈ। ਹੁਣ ਜੋ ਸੀ. ਸੀ. ਟੀ. ਵੀ. ਕੈਮਰੇ ਪੁਲਸ ਥਾਣਿਆਂ ਵਿਚ ਲਗਾਏ ਜਾਣੇ ਹਨ ਉਨ੍ਹਾਂ ਵਿਚ ਮੁੱਖ ਗੇਟ, ਮੁਨਸ਼ੀ ਰੂਮ, ਐੱਸ. ਐੱਚ. ਓ. ਦਫਤਰ ਅਤੇ ਲਾਕਅੱਪ ਸ਼ਾਮਲ ਹੈ।
ਬੱਬਰ ਖਾਲਸਾ ਦੇ ਨਾਂ 'ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਪਿਓ-ਪੁੱਤ ਸਣੇ 4 ਗ੍ਰਿਫਤਾਰ (ਵੀਡੀਓ)
NEXT STORY