ਸ਼ਾਮਚੁਰਾਸੀ/ਆਦਮਪੁਰ, (ਚੁੰਬਰ)- ਇਥੋਂ ਨਜ਼ਦੀਕ ਪਿੰਡ ਹਰੀਪੁਰ ਵਿਖੇ ਇਕ ਗਰੀਬ ਵਿਧਵਾ ਅੌਰਤ ਦੇ ਇੱਕੋ-ੲਿਕ ਕਮਰੇ, ਜਿੱਥੇ ਉਹ ਰਹਿ ਰਹੀ ਸੀ, ਦੀ ਛੱਤ ਡਿੱਗ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਸਵ. ਗੁਰਦੇਵ ਸਿੰਘ ਦੇ ਕਮਰੇ ਦੀ ਛੱਤ ਮੀਂਹ ਪੈਣ ਕਾਰਨ ਕਮਜ਼ੋਰ ਹੋਣ ’ਤੇ ਡਿੱਗ ਗਈ, ਜਿਸ ਦਾ ਇਕ ਖਾਨਾ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ, ਜਦਕਿ ਬਾਕੀ ਕਿਸੇ ਵੇਲੇ ਵੀ ਡਿੱਗ
ਸਕਦੇ ਹਨ।
ਵਿਧਵਾ ਨੇ ਦੱਸਿਆ ਕਿ ਉਸ ਕੋਲ ਇਕ ਹੀ ਕਮਰਾ ਸੌਣ ਅਤੇ ਰਸੋਈ ਦੇ ਕੰਮ ਲਈ ਸੀ, ਜਿਸ ਦੇ ਬਾਕੀ ਬਚੇ ਖਾਨਿਆਂ ਦੇ ਵੀ ਕਿਸੇ ਵੀ ਸਮੇਂ ਡਿੱਗਣ ਦੀ ਸੰਭਾਵਨਾ ਕਾਰਨ ਉਹ ਪ੍ਰੇਸ਼ਾਨ ਹੈ। ਉਸ ਕੋਲ ਆਮਦਨ ਦਾ ਵੀ ਕੋਈ ਸਾਧਨ ਨਹੀਂ ਹੈ। ਉਸ ਨੇ ਸਰਕਾਰ ਨੂੰ ਉਸ ਦੀ ਮਦਦ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਸਿਰ ਲੁਕੋਣ ਦੇ ਯੋਗ ਹੋ ਸਕੇ ਅਤੇ ਕਿਸੇ ਅਣਸੁਖਾਵੀਂ ਘਟਨਾ ਦਾ ਸ਼ਿਕਾਰ ਹੋਣੋਂ ਬਚ ਸਕੇ।
ਲਡ਼ਕੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
NEXT STORY