ਕਪੂਰਥਲਾ (ਮਹਾਜਨ) : ਜ਼ਿਲ੍ਹੇ ਵਿਚ ਮਰਦਮਸ਼ੁਮਾਰੀ-2027 ਤਹਿਤ ਦੂਜੇ ਪੜਾਅ ਦੇ ਕੰਮ ਲਈ ਚਾਰਜ ਅਫ਼ਸਰਾਂ ਦਾ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿਚ ਜ਼ਿਲੇ ਦੀਆਂ ਨਗਰ ਕੌਂਸਲਾਂ ਦੇ ਸਮੂਹ ਤਹਿਸੀਲਦਾਰਾਂ ਅਤੇ ਕਾਰਜ ਸਾਧਕ ਅਫ਼ਸਰਾਂ (ਈ. ਓਜ਼), ਉਨ੍ਹਾਂ ਦੇ ਤਕਨੀਕੀ ਸਹਾਇਕਾਂ ਅਤੇ ਮਰਦਮਸ਼ੁਮਾਰੀ ਅਮਲੇ ਨੇ ਭਾਗ ਲਿਆ। ਇਸ ਮੌਕੇ ਪੰਜਾਬ ਦੇ ਮਰਦਮਸ਼ੁਮਾਰੀ ਵਿਭਾਗ ਵੱਲੋਂ ਤਾਇਨਾਤ ਕੀਤੇ ਗਏ ਜ਼ਿਲਾ ਕੋਆਰਡੀਨੇਟਰ ਵਿੱਕੀ ਕੁਮਾਰ ਕਟਾਰੀਆ, ਜ਼ਿਲਾ ਇੰਚਾਰਜ ਵਿਨੈ ਕੁਮਾਰ, ਏ. ਆਰ. ਓ. ਜਗਪਾਲ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਇਹ ਸਿਖਲਾਈ ਚਾਰਜ ਅਫ਼ਸਰਾਂ ਨੂੰ ਮਰਦਮਸ਼ੁਮਾਰੀ ਨਾਲ ਸਬੰਧਤ ਡਿਊਟੀਆਂ, ਪ੍ਰਕਿਰਿਆਵਾਂ ਅਤੇ ਜ਼ਿੰਮੇਵਾਰੀਆਂ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ’ਤੇ ਕੇਂਦਰਿਤ ਸੀ ਤਾਂ ਜੋ ਆਗਾਮੀ ਮਰਦਮਸ਼ੁਮਾਰੀ ਅਭਿਆਸ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਵੇਂ ਮਕਾਨ ਦਾ ਜਸ਼ਨ ਮਨਾਉਂਦੇ ਯਾਰਾਂ 'ਤੇ ਫ਼ਾਇਰਿੰਗ!
ਸੈਸ਼ਨਾਂ ਦੌਰਾਨ, ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ''ਤੇ ਤਾਲਮੇਲ (ਫੀਲਡ-ਲੈਵਲ ਕੋਆਰਡੀਨੇਸ਼ਨ), ਡੇਟਾ ਇਕੱਠਾ ਕਰਨ ਦੀਆਂ ਪ੍ਰਕਿਰਿਆਵਾਂ, ਨਿਰਧਾਰਤ ਫਾਰਮੈਟਾਂ ਦੀ ਵਰਤੋਂ ਅਤੇ ਮਰਦਮਸ਼ੁਮਾਰੀ ਪ੍ਰਕਿਰਿਆ ਨਾਲ ਸਬੰਧਤ ਹੋਰ ਮਹੱਤਵਪੂਰਨ ਪਹਿਲੂਆਂ ਬਾਰੇ ਵਿਸਤ੍ਰਿਤ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। ਭਾਗੀਦਾਰਾਂ ਨੇ ਫੀਲਡ ਆਪ੍ਰੇਸ਼ਨਾਂ (ਜ਼ਮੀਨੀ ਕਾਰਵਾਈਆਂ) ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਚੁਣੌਤੀਆਂ ''ਤੇ ਵੀ ਚਰਚਾ ਕੀਤੀ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਹੱਲ ਬਾਰੇ ਜਾਣਕਾਰੀ ਦਿੱਤੀ ਗਈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਮਰਦਮਸ਼ੁਮਾਰੀ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕਰਵਾਇਆ ਜਾਵੇਗਾ, ਜਦਕਿ ਸੋਧ (ਰਿਵੀਜ਼ਨ) ਪੜਾਅ 5 ਜਨਵਰੀ ਤੋਂ 9 ਜਨਵਰੀ 2027 ਤੱਕ ਕਰਵਾਏ ਜਾਣ ਤੋਂ ਬਾਅਦ 9 ਜਨਵਰੀ 2027 ਨੂੰ ਮੁਕੰਮਲ ਹੋਵੇਗਾ। 1 ਦਸੰਬਰ ਤੋਂ ਗਿਣਤੀਕਾਰ (ਇਨਿਊਮੇਰੇਟਰ) ਡੇਟਾ ਇਕੱਠਾ ਕਰਨ ਲਈ ਘਰ-ਘਰ ਜਾਣਗੇ। ਸਵੈ-ਗਣਨਾ (ਸੈਲਫ਼-ਇਨਿਊਮਰੇਸ਼ਨ) ਪੋਰਟਲ 16 ਨਵੰਬਰ ਤੋਂ 30 ਨਵੰਬਰ 2026 ਤੱਕ ਸਾਰੇ ਨਾਗਰਿਕਾਂ ਲਈ ਖੁੱਲ੍ਹਾ ਰਹੇਗਾ, ਜਿਸ ਨਾਲ ਨਾਗਰਿਕ ਆਨਲਾਈਨ ਆਪਣੀ ਮਰਦਮਸ਼ੁਮਾਰੀ ਖੁਦ ਕਰ ਸਕਣਗੇ। ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਲਤਾਨਪੁਰ ਲੋਧੀ 'ਚ ਲੁੱਟ-ਖੋਹ ਕਰਨ ਵਾਲਾ ਗਿਰੋਹ ਬੇਨਕਾਬ, ਮੁੱਖ ਮੁਲਜ਼ਮ ਜੋਬਨਪ੍ਰੀਤ ਸਣੇ 2 ਨਾਬਾਲਗ ਗ੍ਰਿਫ਼ਤਾਰ
NEXT STORY