ਚੰਡੀਗੜ੍ਹ : ਦੇਸ਼ ਵਿਚ ਕਣਕ ਦੇ ਭੰਡਾਰ ਘਟਣ ’ਤੇ ਕੇਂਦਰ ਨੂੰ ਮੁੜ ਪੰਜਾਬ ਯਾਦ ਆਉਣ ਲੱਗਾ ਹੈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ’ਤੇ ਨਜ਼ਰ ਟਿਕਾ ਲਈ ਹੈ। ਦਰਅਕਲ ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦੇ ਅਨਾਜ ਵਿਚ ਕੋਈ ਕਮੀ ਨਹੀਂ ਆਉਣ ਦੇਣਾ ਚਾਹੁੰਦੀ। ਕੇਂਦਰ ਨੇ ਪੰਜਾਬ ਸਰਕਾਰ ਤੋਂ ਕਣਕ ਦੀ ਪੈਦਾਵਾਰ ਬਾਰੇ ਅੰਦਾਜ਼ੇ ਲੈਣੇ ਸ਼ੁਰੂ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਨਵਰੀ ਮਹੀਨੇ ਦੀ ਸ਼ੁਰੂਆਤ ਵਿਚ ਮੁਲਕ ਵਿਚ 163.50 ਲੱਖ ਕਣਕ ਦਾ ਭੰਡਾਰ ਸੀ। ਲੰਘੇ ਛੇ ਵਰ੍ਹਿਆਂ ਦੌਰਾਨ ਇਹ ਸਭ ਤੋਂ ਘੱਟ ਸਟਾਕ ਹੈ। ਸਾਲ 2017 ਵਿਚ 137.50 ਲੱਖ ਟਨ ਕਣਕ ਦਾ ਸਟਾਕ ਸੀ। ਭਾਰਤੀ ਖੁਰਾਕ ਨਿਗਮ ਕੋਲ ਇਸ ਵੇਲੇ ਪੰਜਾਬ ਵਿਚ 23 ਲੱਖ ਟਨ ਕਣਕ ਦਾ ਸਟਾਕ ਹੈ। ਇਸ ਵਾਰ ਠੰਡਾ ਮੌਸਮ ਚੱਲ ਰਿਹਾ ਹੈ ਜੋ ਕਣਕ ਦੀ ਪੈਦਾਵਾਰ ਵਿਚ ਚੋਖਾ ਯੋਗਦਾਨ ਪਾਵੇਗਾ। ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਵਿਸ਼ਵ ਪੱਧਰ ’ਤੇ ਕਣਕ ਦੀ ਮੰਗ ਵੱਧ ਰਹੀ ਹੈ ਪਰ ਭਾਰਤ ਵਿਚ ਪੈਦਾਵਾਰ ਸਥਿਰ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੱਲ ਵੀ ਨਜ਼ਰ ਰੱਖੀ ਬੈਠੀ ਹੈ ਪਰ ਕੌਮਾਂਤਰੀ ਹਲਕੇ ਪੰਜਾਬ ’ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਾਰ ਕਣਕ ਹੇਠਲਾ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਇਸ ਵਾਰ ਝੋਨੇ ਦੀ ਵਾਢੀ ਕਾਫੀ ਪੱਛੜ ਗਈ ਸੀ। ਇਸ ਵਾਰ ਕਣਕ ਹੇਠਲਾ ਰਕਬਾ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਵੀ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਮੌਸਮ ਇਸ ਵਾਰ ਕਣਕ ਦੀ ਫ਼ਸਲ ਦੇ ਅਨੁਕੂਲ ਹੈ ਜਿਸ ਕਰਕੇ ਕਣਕ ਦਾ ਝਾੜ ਵਧੇਗਾ ਅਤੇ ਪੰਜਾਬ ਦੀ ਸਮੁੱਚੀ ਪੈਦਾਵਾਰ ਵੀ ਵਧੇਗੀ। ਖੇਤੀ ਮਹਿਕਮੇ ਦੇ ਅਧਿਕਾਰੀ ਦੱਸਦੇ ਹਨ ਕਿ ਪੰਜਾਬ ਵਿਚ ਕਣਕ ਹੇਠ ਰਕਬਾ 34.80 ਲੱਖ ਹੈਕਟੇਅਰ ਹੈ ਜਦੋਂ ਕਿ ਪਿਛਲੇ ਸਾਲ ਇਹੋ ਰਕਬਾ 35.08 ਲੱਖ ਹੈਕਟੇਅਰ ਸੀ। ਪਿਛਲੇ ਸਾਲ ਕਣਕ ਦੀ ਪੈਦਾਵਾਰ 164.75 ਲੱਖ ਟਨ ਰਹੀ ਸੀ। ਇਸ ਵਾਰ ਪੈਦਾਵਾਰ ਪਿਛਲੇ ਸਾਲ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਅਪਰਾਧੀਆਂ ਨੂੰ ਨਹੀਂ ਹੈ ਪੁਲਸ ਦਾ ਡਰ, ਜਲੰਧਰ 'ਚ 20 ਦਿਨਾਂ ’ਚ ਹੋਏ 4 ਕਤਲ, ਦਹਿਸ਼ਤ ਦਾ ਮਾਹੌਲ
NEXT STORY