ਚੰਡੀਗੜ੍ਹ : ਦੇਸ਼ ਵਿੱਚ ਘਟਦੇ ਅਨਾਜ ਦੇ ਸਟਾਕ ਅਤੇ ਪੰਜਾਬ-ਹਰਿਆਣਾ ਤੋਂ ਇਲਾਵਾ ਹੋਰ ਸੂਬਿਆਂ 'ਚ ਝੋਨੇ ਦੀ ਕਟਾਈ 'ਚ ਹੋਈ ਦੇਰੀ ਭਾਰਤੀ ਖ਼ੁਰਾਕ ਨਿਗਮ ਨੂੰ ਝੋਨੇ ਦੀ ਅਗੇਤੀ ਸ਼ੈਲਿੰਗ ਕਰਨ ਲਈ ਜ਼ੋਰ ਦੇ ਰਿਹਾ ਹੈ। ਭਾਰਤ ਸਰਕਾਕ ਨੇ ਇੱਛਾ ਜਤਾਈ ਹੈ ਕਿ ਪੰਜਾਬ , 10 ਨਵੰਬਰ ਨੂੰ ਚੌਲਾਂ ਦੀ ਸ਼ੈਲਿੰਗ ਸ਼ੁਰੂ ਕਰ ਦੇਵੇ। ਆਮ ਤੌਰ 'ਤੇ ਚੌਲਾਂ ਦੀ ਸ਼ੈਲਿੰਗ ਦਾ ਸੀਜ਼ਨ ਨਵੰਬਰ ਦੇ ਅਖੀਰ ਤੋਂ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ ਮਾਰਚ ਦੇ ਅੰਤ 'ਚ ਜਾ ਕੇ ਖ਼ਤਮ ਹੁੰਦਾ ਹੈ। ਹਾਲਾਂਕਿ, ਹੁਣ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਚਿੰਤਾ ਸਤਾ ਰਹੀ ਹੈ ਉਹ ਹੈ ਝੋਨੇ ਦੀ ਖ਼ਰੀਦ 'ਚ ਆਈ ਸੁਸਤੀ। ਭਾਵੇਂ ਪੰਜਾਬ ਨੇ 185 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿਥਿਆ ਸੀ ਪਰ ਹੁਣ ਜਿਵੇਂ 2 ਦਿਨਾਂ ਤੋਂ ਖ਼ਰੀਦ ਦੀ ਰਫ਼ਤਾਰ ਮੱਠੀ ਹੋ ਗਈ ਹੈ, ਉਸ ਤੋਂ ਲੱਗਦਾ ਹੈ ਕਿ ਟੀਚਾ 20 ਲੱਖ ਮੀਟ੍ਰਿਕ ਟਨ ਤੱਕ ਘੱਟ ਸਕਦਾ ਹੈ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਗੁਰਸਿੱਖ ਨੌਜਵਾਨ ਦੀ 5 ਦਿਨ ਬਾਅਦ ਘਰ ਪਰਤੀ ਲਾਸ਼
ਇਸ ਸਾਲ ਅਕਤੂਬਰ ਤੱਕ ਐੱਫ. ਸੀ. ਆਈ. ਕੋਲ ਚੌਲਾਂ ਦਾ ਸਟਾਕ 204.67 ਲੱਖ ਮੀਟ੍ਰਿਕ ਟਨ ਸੀ। ਪਿਛਲੇ ਸਾਲ , ਇਸ ਸਮੇਂ ਦੌਰਾਨ ਚੌਲਾਂ ਦਾ ਸਟਾਕ 253.26 ਲੱਖ ਮੀਟ੍ਰਿਕ ਸੀ। ਵਿਸ਼ਵਵਿਆਪੀ ਖੁਰਾਕ ਸੰਕਟ ਦੇ ਜਾਰੀ ਰਹਿਣ ਅਤੇ ਚੌਲਾਂ ਦੀਆਂ ਕੀਮਤਾਂ ਵਧਣ ਦੇ ਨਾਲ , ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਵਿੱਚ 8.39 ਪ੍ਰਤੀਸ਼ਤ ਵਾਧਾ ਹੋਇਆ ਹੈ। ਸਰਕਾਰ ਕਥਿਤ ਤੌਰ 'ਤੇ ਸਾਰੇ ਚੌਲਾਂ ਦੀ ਖ਼ਪਤ ਵਾਲੇ ਸੂਬਿਆਂ ਵਿੱਚ ਚੌਲਾਂ ਦੀ ਵੰਡ ਨੂੰ ਤਰਕਸੰਗਤ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿੱਚ ਇਸ ਸਾਲ ਐੱਫ. ਸੀ. ਆਈ. ਵੱਲੋਂ ਝੋਨੇ ਦੀ ਸਿੱਧੀ ਖ਼ਰੀਦ 1.67 ਲੱਖ ਮੀਟ੍ਰਿਕ ਟਨ ਕੀਤੀ ਗਈ ਹੈ, ਜਦੋਂ ਕਿ ਸੂਬੇ ਵਿੱਚ 127 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ (ਸਿਰਫ 1.3 ਫ਼ੀਸਦੀ)। ਐੱਫ. ਸੀ. ਆਈ. ਦੇ ਸੂਤਰਾਂ ਨੇ ਕਿਹਾ ਕਿ ਉਹ ਪਿਛਲੇ ਸਾਲ ਦੇ ਸਮਾਨ ਪੱਧਰ 'ਤੇ ਖ਼ਰੀਦ ਕਰ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰੀ ਲਈ ਪੁਲਸ ਕਰ ਰਹੀ ਭਾਲ
NEXT STORY