ਚੰਡੀਗੜ੍ਹ(ਬਿਊਰੋ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸਾਰੇ ਓਲੰਪੀਅਨ ਖਿਡਾਰੀਆਂ ਨੂੰ ਸਨਮਾਨਿਤ ਕਰਨ।
ਬਾਦਲ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਖਿਡਾਰੀਆਂ ਨੇ ਓਲੰਪਿਕਸ ’ਚ ਭਾਗ ਲਿਆ ਹੈ, ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਚੈਂਪੀਅਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜੋ ਪੂਰੀ ਬਹਾਦਰੀ ਨਾਲ ਖੇਡੇ। ਕਈ ਖਿਡਾਰੀ ਤਾਂ ਬਹੁਤ ਘੱਟ ਫਾਸਲੇ ਨਾਲ ਮੈਡਲ ਜਿੱਤਣ ਤੋਂ ਖੁੰਝ ਗਏ ਪਰ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਸੀ। ਬਾਦਲ ਨੇ ਕਿਹਾ ਕਿ ਹਾਕੀ ਵਿਚ ਲੜਕੀਆਂ ਵਰਲਡ ਚੈਂਪੀਅਨਜ਼ ਦੀ ਤਰ੍ਹਾਂ ਖੇਡੀਆਂ ਅਤੇ ਜੇਕਰ ਕਿਸਮਤ ਨੇ ਸਾਥ ਦਿੱਤਾ ਹੁੰਦਾ ਤਾਂ ਉਹ ਗੋਲਡ ਵੀ ਜਿੱਤ ਗਈਆਂ ਹੁੰਦੀਆਂ। ਉਨ੍ਹਾਂ ਦੀ ਖੇਡ ਵੇਖ ਕੇ ਸਭ ਤੋਂ ਖਤਰਨਾਕ ਟੀਮ ਆਸਟ੍ਰੇਲੀਆ ਵੀ ਹੈਰਾਨ ਰਹਿ ਗਈ। ਸਾਰਿਆਂ ਨੂੰ ਉਨ੍ਹਾਂ ’ਤੇ ਮਾਣ ਹੈ।
ਥਾਣਾ ਮਕਸੂਦਾਂ ਦੀ ਪੁਲਸ ਨੇ ਇਕ ਗੱਡੀ 'ਚੋਂ 2 ਕੁਇੰਟਲ ਡੋਡੇ ਕੀਤੇ ਬਰਾਮਦ
NEXT STORY