ਚੌਕ ਮਹਿਤਾ (ਕੈਪਟਨ) : 'ਦੀ ਅੰਮ੍ਰਿਤਸਰ ਸੈਂਟਰਲ ਕੋਆਪਰੇਟਿਵ ਬੈਂਕ' (ਚੰਨਣਕੇ) ਅੱਡਾ ਨਾਥ ਦੀ ਖੂਹੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬੈਂਕ ਦੀ ਪਿਛਲੀ ਕੰਧ ਵਿਚ ਸੰਨ੍ਹ ਲਗਾਈ ਗਈ। ਬੈਂਕ ਮੈਨੇਜਰ ਰਛਪਾਲ ਸਿੰਘ ਨੇ ਦੱਸਿਆ ਕਿ ਐਤਵਾਰ ਤੜਕਸਾਰ ਨਜ਼ਦੀਕੀ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਨੇ ਸਾਨੂੰ ਫੋਨ 'ਤੇ ਇਸ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਚੋਰਾਂ ਵੱਲੋਂ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਨਾ ਲਿਜਾਣ ਦੀ ਪੁਸ਼ਟੀ ਕੀਤੀ, ਮੈਨੇਜਰ ਰਛਪਾਲ ਸਿੰਘ ਨੇ ਦੱਸਿਆ ਕਿ ਚੋਰ ਬੀਤੇ ਸਮੇਂ ਦੌਰਾਨ ਵੀ ਬੈਂਕ 'ਚ ਸੰਨ੍ਹ ਲਗਾ ਚੁੱਕੇ ਹਨ। ਵਾਰਦਾਤ ਦੀ ਜਾਂਚ ਕਰ ਰਹੇ ਡੀ.ਐੱਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਤੇ ਐੱਸ.ਐੱਚ.ਓ. ਮਹਿਤਾ ਪਰਮਜੀਤ ਸਿੰਘ ਨੇ ਬੈਂਕ 'ਚ ਰਾਤ ਸਮੇਂ ਕੋਈ ਸਕਿਓਰਟੀ ਗਾਰਡ ਨਾ ਹੋਣਾ ਵਾਰਦਾਤ ਦਾ ਮੁੱਖ ਕਾਰਨ ਦੱਸਿਆ।
ਬੈਂਕ ਦੀ ਇਮਾਰਤ ਖਸਤਾ ਹਾਲਤ 'ਚ ਹੋਣ ਕਾਰਨ ਚੋਰਾਂ ਲਈ ਸੰਨ੍ਹ ਲਗਾਉਣਾ ਆਸਾਨ ਸੀ, ਉਨ੍ਹਾਂ ਕਿਹਾ ਕਿ ਬੈਂਕ ਅੰਦਰ ਸੀ.ਸੀ.ਟੀ.ਵੀ ਕੈਮਰੇ ਦੀ ਸਹੂਲਤ ਨਾ ਹੋਣ ਕਾਰਨ ਇਸ ਵਾਰਦਾਤ ਦੇ ਹਰੇਕ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
3 ਅਣਪਛਾਤੇ ਲੁਟੇਰਿਆਂ ਨੇ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁੱਟਿਆ
NEXT STORY