ਗੁਰਦਾਸਪੁਰ (ਵਿਨੋਦ): ਸਾਈਬਰ ਕ੍ਰਾਈਮ ਦੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਸਾਈਬਰ ਠੱਗ ਇਨ੍ਹੇ ਜਾਲਮ ਹੋ ਗਏ ਹਨ ਕਿ ਇਸ ਗੱਲ ਦੀ ਪ੍ਰਵਾਹ ਵੀ ਨਹੀਂ ਕਰਦੇ ਕਿ ਜਿਹੜੇ ਪੈਸੇ ਉਹ ਠੱਗ ਰਹੇ ਹਨ ਉਹ ਕਿਸੇ ਨੇ ਕਿੱਦਾਂ ਕਮਾਏ ਹੋਣਗੇ ? ਅਜਿਹੇ ਹੀ ਇਕ ਮਾਮਲੇ ਵਿਚ ਸਾਈਬਰ ਠੱਗਾਂ ਨੇ ਜਨਮ ਤੋਂ ਅਪਾਹਜ ਇਕ ਜੋੜੇ ਦੀ ਸਾਰੀ ਜਮਾ ਪੂੰਜੀ ਉਨ੍ਹਾਂ ਦੇ ਬੈਂਕ ਖਾਤੇ ਚੋਂ ਉਡਾ ਲਈ ਹੈ। ਇਹ ਅਪਾਹਜ ਜੋੜਾ ਆਪਣੀ ਛੇਵੀਂ ਜਮਾਤ ਵਿੱਚ ਪੜਦੀ ਬੱਚੀ ਦੇ ਸੁਨਹਿਰੀ ਭਵਿੱਖ ਲਈ ਪਾਈ ਪਾਈ ਕਰਕੇ ਪੈਸੇ ਜੋੜ ਰਿਹਾ ਸੀ। ਇਹ ਜੋੜਾ ਇਨ੍ਹਾਂ ਲਾਚਾਰ ਹੈ ਕਿ ਬਾਰਿਸ਼ ਵਿੱਚ ਿਟਪ ਿਟਪ ਚੌਂਦੇ ਆਪਣੇ ਕੱਚੇ ਮਕਾਨ ਦੀ ਮੁਰੰਮਤ ਕਰਵਾਉਣ ਦੀ ਹਾਲਤ ਵਿੱਚ ਵੀ ਨਹੀਂ ਸੀ ।
ਅਪਾਹਜ ਇੰਦਰਜੀਤ ਜੋ 100 ਫੀਸਦੀ ਅਪਾਹਜ ਹੈ ਨੇ ਫੋਟੋ ਸਟੇਟ ਦਾ ਕੰਮ ਕਰਕੇ ਇਕ-ਇਕ ਰੁਪਈਆ ਜੋੜਨਾ ਸ਼ੁਰੂ ਕੀਤਾ ਸੀ, ਜਦਕਿ ਉਸ ਦੀ ਪਤਨੀ ਸੰਯੋਗਤਾ ਦੇਵੀ ਵੀ 100 ਫੀਸਦੀ ਅਪਾਹਜ ਹੈ । ਘਰ ਦੇ ਕੰਮ ਹੀ ਕਰਦੀ ਹੈ ਤੇ ਹੁਣ ਸਾਈਬਰ ਠੱਗਾਂ ਨੇ ਇੰਦਰਜੀਤ ਦਾ ਫੋਨ ਹੈਕ ਕਰਕੇ ਇਕ ਹੀ ਦਿਨ ’ਚ ਚਾਰ ਟਰਾਂਸਜੈਕਸ਼ਨ 24773,24773,24998 ਅਤੇ 24995 ਰੁਪਏ ਦੀ ਕਰਕੇ ਪੰਜਾਬ ਨੈਸ਼ਨਲ ਬੈਂਕ ਜੀਵਨਵਾਲ ਬੱਬਰੀ ਬ੍ਰਾਂਚ ’ਚ ਜਮਾ ਉਸ ਦ ਸਾਰੇ ਪੈਸੇ , ਇਕ ਇਕ ਕਰਕੇ ਉਡਾ ਲਏ ਹਨ। ਮਜਬੂਰ ਹੋਏ ਇੰਦਰਜੀਤ ਨੂੰ ਆਪਣੇ ਪੈਸੇ ਵਾਪਸ ਹਾਸਲ ਕਰਨ ਲਈ ਬੈਂਕ ਅਤੇ ਸਾਈਬਰ ਕ੍ਰਾਈਮ ਦਫਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ।
ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਬੱਚਤ ਖਤਮ ਕਰ ਦਿੱਤੀ ਹੈ ਅਤੇ ਆਪਣੀ ਧੀ ਦੇ ਭਵਿੱਖ ਬਾਰੇ ਚਿੰਤਤ ਹਨ। ਬੈਂਕ ਮੈਨੇਜਰ ਵਿਕਾਸ ਨੇ ਦੱਸਿਆ ਕਿ ਸਾਰੇ ਪੈਸੇ ਯੂ.ਪੀ.ਆਈ ਰਾਹੀਂ ਕੱਢਵਾਏ ਗਏ ਸਨ। ਸਾਈਬਰ ਕ੍ਰਾਈਮ ਇਸ ਮਾਮਲੇ ਵਿਚ ਅਗਲੀ ਕਾਰਵਾਈ ਕਰੇਗਾ।
ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਰੋਸ ਪ੍ਰਗਟਾਉਣ ਵਾਲੀ ਔਰਤ ਦਾ ਮਾਮਲਾ ਪੰਚਾਇਤ ਅਤੇ ਪੁਲਸ ਨੇ ਕਰਵਾਇਆ ਹੱਲ
NEXT STORY