ਪਟਿਆਲਾ,(ਬਲਜਿੰਦਰ) : ਕੇਂਦਰੀ ਜੇਲ ਪਟਿਆਲਾ 'ਚ ਗੈਰ-ਕੁਦਰਤੀ ਸੈਕਸ ਕਰ ਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤ੍ਰਿਪੜੀ ਦੀ ਪੁਲਸ ਨੇ ਹਵਾਲਾਤੀ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਕੈਦੀ ਵਿਜੇ ਕੁਮਾਰ ਪੁੱਤਰ ਸਰੇਸ਼ ਕੁਮਾਰ ਤੇ ਹਵਾਲਾਤੀ ਦਲਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਕੇਂਦਰੀ ਜੇਲ ਪਟਿਆਲਾ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੀੜਤ ਵੀ 377 ਆਈ. ਪੀ. ਸੀ. ਤਹਿਤ ਕੇਸ 'ਚ ਹੀ ਜੇਲ 'ਚ ਬੰਦ ਹੈ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਹ ਜੇਲ ਦੇ ਅਹਾਤਾ ਨੰਬਰ 5/6, ਬੈਰਕ ਨੰ. 6/4 'ਚ ਸੁੱਤਾ ਪਿਆ ਸੀ। ਰਾਤ ਨੂੰ 11-12 ਵਜੇ ਗੁਰਿੰਦਰ ਸਿੰਘ ਉਸ ਕੋਲ ਆ ਗਿਆ, ਜਿਸ ਨੇ ਉਸ ਨੂੰ ਡਰਾ-ਧਮਕਾਅ ਕੇ ਉਸ ਨਾਲ ਕੁਕਰਮ ਕੀਤਾ। ਉਸ ਤੋਂ ਬਾਅਦ 7 ਨਵੰਬਰ ਨੂੰ ਦੁਪਹਿਰ 2 ਵਜੇ ਗੁਰਿੰਦਰ ਸਿੰਘ ਉਸ ਨੂੰ ਡਰਾ-ਧਮਕਾਅ ਕੇ ਬਾਥਰੁਮ 'ਚ ਲੈ ਗਿਆ, ਉਥੇ ਵਿਜੇ ਕੁਮਾਰ ਵੀ ਹਾਜ਼ਰ ਸੀ, ਜਿਥੇ ਦੋਵਾਂ ਨੇ ਉਸ ਨਾਲ ਫਿਰ ਕੁਕਰਮ ਕੀਤਾ। ਦਲਵੀਰ ਸਿੰਘ ਜੋ ਕਿ ਉਸ ਨੂੰ ਪਹਿਲਾਂ ਹੀ ਡਰਾ-ਧਮਕਾਅ ਰਿਹਾ ਸੀ, ਨੇ ਉਸ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ਨੂੰ ਬਦਨਾਮ ਕਰਨ ਲੱਗ ਪਏ। ਪੀੜਤ ਵਿਅਕਤੀ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦਾਖਲ ਹੈ। ਇਸ ਮਾਮਲੇ 'ਚ ਪੁਲਸ ਨੇ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਚ. ਓ. ਤ੍ਰਿਪੜੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਲਦ ਹੀ ਉਕਤ ਵਿਅਕਤੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਇਸ ਕੇਸ 'ਚ ਉਨ੍ਹਾਂ ਦੀ ਗ੍ਰਿਫਤਾਰੀ ਪਾ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਐੱਸ. ਐੱਚ. ਓ. ਢਿੱਲੋਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰਜੇਸ਼ ਠਾਕੁਰ ਵੱਲੋਂ ਜੇਲ ਸਟਾਫ ਦੀ ਮਿਲੀਭੁਗਤ ਨਾਲ ਉਸ ਨਾਲ ਕੁਕਰਮ ਕਰ ਕੇ ਵੀਡੀਓ ਬਣਾਉਣ ਦਾ ਮਾਮਲਾ ਬਹੁਤ ਵੱਡੇ ਪੱਧਰ 'ਤੇ ਹਾਈਲਾਈਟ ਹੋਇਆ ਸੀ। ਹੁਣ ਫਿਰ ਤੋਂ ਕੁਕਰਮ ਕਰ ਕੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਜਿਥੇ ਇਸ ਵਾਰਦਾਤ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉਥੇ ਜੇਲ 'ਚ ਫਿਰ ਤੋਂ ਮੋਬਾਇਲਾਂ ਦੀ ਖੁੱਲ੍ਹੇਆਮ ਵਰਤੋਂ ਕਰਨ ਦਾ ਮਾਮਲਾ ਵੀ ਸਾਹਮਣੇ ਆਉਂਦਾ ਹੈ।
ਵਾਟਰ ਪਾਈਪ 'ਚ ਛੁਪਾ ਕੇ ਰੱਖੀ 5 ਕਰੋੜ ਦੀ ਹੈਰੋਇਨ, BSF ਨੇ ਕੀਤੀ ਬਰਾਮਦ
NEXT STORY