ਪਟਿਆਲਾ, (ਬਲਜਿੰਦਰ): ਤੜਕਸਾਰ ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਂਦੀ ਦੀਵਾਰ ਟੱਪਰ ਕੇ ਫਰਾਰ ਹੋ ਗਏ, ਪਰ ਜਿਉ ਹੀ ਜੇਲ ਪ੍ਰਸ਼ਾਸਨ ਨੇ ਐਸ.ਐਸ.ਪੀ ਨੂੰ ਸੂਚਿਤ ਕੀਤਾ ਤਾਂ ਸੀ.ਆਈ.ਏ. ਸਟਾਫ ਦੀ ਪੁਲਸ ਨੇ ਇੰਚਾਰਜ ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਤੁਰੰਤ ਸਰਚ ਆਪਰੇਸ਼ਨ ਚਲਾਇਆ ਅਤੇ ਅੱਧੇ ਘੰਟੇ ਵਿਚ ਫੜ ਕੇ ਮੁੜ ਤੋਂ ਜੇਲ ਵਿਚ ਬੰਦ ਕਰ ਦਿੱਤੇ। ਇਹ ਤਿੰਨੇ 500 ਮੀਟਰ ਦੇ ਦਾਇਰੇ ਵਿਚ ਲੁਕੇ ਹੋਏ ਸਨ ਤਾਂ ਪੁਲਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਫਰਾਰ ਹੋਏ ਕੈਦੀਆ ਦੀ ਪਛਾਣ ਰੋਹਿਤ ਅਤੇ ਵਿਕਰਮ ਨਿਵਾਸੀ ਪਟਿਆਲਾ ਅਤੇ ਕਰਨ ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਤਿੰਨਾਂ ਦੀ ਉਮਰ 20 ਤੋਂ 25 ਸਾਲ ਦਰਮਿਆਨ ਹੈ। ਕਰਨ ਅਤੇ ਵਿਕਰਮ ’ਤੇ ਨਸ਼ਾ ਤਸਕਰੀ, ਮਾਰਪੀਟ ਅਤੇ ਚੋਰੀ ਵਰਗੇ 7-7 ਕੇਸ ਦਰਜ ਹਨ, ਜਦਕਿ ਰੋਹਿਤ ਖਿਲਾਫ਼ ਇੱਕ ਹੀ ਕੇਸ ਦਰਜ ਹੈ। ਥਾਣਾ ਤ੍ਰਿਪੜੀ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਿੰਨਾਂ ਦੇ ਖਿਲਾਫ਼ ਜੇਲ੍ਹ ਅਧਿਕਾਰੀਆਂ ਦੇ ਪੱਤਰ ਦੇ ਆਧਾਰ ’ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ&ਰਾਰ ਹੋਏ ਕੈਦੀਆਂ ਦੇ ਖਿਲਾਫ ਲਗਾਤਾਰ ਜੇਲ੍ਹ ਦੇ ਅੰਦਰ ਸਮਾਨ ਫੈਂਕਵਾਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਇਸ ਲਈ ਜੇਲ੍ਹ ਸਟਾਫ ਇਨ੍ਹਾਂ ’ਤੇ ਨਜ਼ਰ ਰੱਖ ਰਿਹਾ ਸੀ। ਸ਼ੁੱਕਰਵਾਰ ਸਵੇਰੇ ਲਗਭਗ 4 ਵਜੇ ਇਨ੍ਹਾਂ ਤਿੰਨਾਂ ਨੇ ਕੰਬਲ ਅਤੇ ਚਾਦਰਾਂ ਦੀ ਰੱਸੀ ਬਣਾਈ ਅਤੇ ਉਸ ਦੇ ਅੱਗੇ ਲੋਹੇ ਦੀ ਪਾਈਪ ਦਾ ਹੁੱਕ ਬਣਾ ਲਿਆ। ਇਸ ਦੀ ਮਦਦ ਨਾਲ ਵਾਰੀ-ਵਾਰੀ ਕੰਧ ’ਤੇ ਚੜ੍ਹ ਗਏ। ਕੰਧ ’ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ’ਤੇ ਉਨ੍ਹਾਂ ਨੇ ਕੱਪੜਾ ਪਾ ਦਿੱਤਾ ਅਤੇ ਦੂਜੇ ਪਾਸੇ ਟੱਪ ਗਏ। ਤਾਰਾਂ ਵਿੱਚ ਕਰੰਟ ਸੀ, ਪਰ ਕੱਪੜਾ ਪਾਉਣ ਕਰਕੇ ਝਟਕਾ ਘੱਟ ਲੱਗਿਆ ਅਤੇ ਇਹ ਆਸਾਨੀ ਨਾਲ ਟੱਪ ਗਏ। ਜਦੋਂ ਗਸ਼ਤ ਕਰ ਰਹੇ ਮੁਲਾਜ਼ਮਾਂ ਨੇ ਦੇਖਿਆ ਕਿ ਕੰਬਲ ਅਤੇ ਚਾਦਰਾਂ ਦੀ ਰੱਸੀ ਬਣੀ ਹੋਈ ਸੀ। ਜੇਲ੍ਹ ਮੁਲਾਜ਼ਮਾਂ ਨੇ ਤੁਰੰਤ ਅਲਰਟ ਜਾਰੀ ਕਰਦੇ ਹੋਏ ਸੁਪਰਿੰਟੈਂਡੈਂਟ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਐਸ.ਐਸ.ਪੀ. ਵਰੁਣ ਸ਼ਰਮਾ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ ਤਿੰਨ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ: ਆਸਟ੍ਰੇਲੀਆ ਜਾਣ ਤੋਂ ਰੋਕਣ ’ਤੇ ਧੀ ਨੇ ਪਿਓ ਨੂੰ ਮਾਰੀ ਗੋਲੀ
NEXT STORY