ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਪੰਜਾਬ ਦੀ ਸੱਤਾ 'ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ-ਭਾਜਪਾ ਦੀ ਜੋੜੀਦਾਰ ਸਰਕਾਰ ਵੱਲੋਂ ਪੰਜਾਬ ਦੇ ਅੰਨਦਾਤਾ (ਕਿਸਾਨ) ਦੀ ਆਰਥਿਕ ਅਤੇ ਮਾਨਸਿਕ ਤੌਰ 'ਤੇ ਰੱਜ ਕੇ ਲੁੱਟ-ਮਾਰ ਕੀਤੀ, ਉਥੇ ਹੀ ਕਿਸਾਨਾਂ ਦੀ ਬੇਕਦਰੀ ਕਰਦਿਆਂ 10 ਸਾਲ ਮੰਡੀਆਂ 'ਚ ਰੋਲ ਕੇ ਰੋਣ ਨੂੰ ਮਜ਼ਬੂਰ ਕਰ ਦਿੱਤਾ ਪਰ ਇਹ ਪਹਿਲੀ ਵਾਰ ਹੋਇਆ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਨਬਜ਼ ਪਹਿਚਾਣਦਿਆਂ ਉਨ੍ਹਾਂ ਦੀ ਕਦਰ ਕੀਤੀ ਅਤੇ ਮੰਡੀਆਂ 'ਚ ਰੁਲਣ ਨਹੀਂ ਦਿੱਤਾ। ਇਹ ਪ੍ਰਗਟਾਵਾ ਕਾਂਗਰਸ ਸੋਸ਼ਲ ਮੀਡੀਆ ਸੈੱਲ ਮਾਝਾ ਅਤੇ ਦੋਆਬਾ ਜੋਨਾਂ ਦੇ ਚੇਅਰਮੈਨ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਅਤੇ ਕਾਂਗਰਸ ਸਹਿਕਾਰਤਾ ਸੈੱਲ ਦੇ ਜ਼ਿਲਾ ਚੇਅਰਮੈਨ ਲਾਲੀ ਸੰਧੂ ਓਠੀਆਂ ਨੇ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਾਦਿਆਂ ਨੂੰ ਪੂਰਾ ਕਰ ਰਹੀ ਹੈ, ਜਿਸ ਦੇ ਚੱਲਦਿਆਂ ਇਸ ਵਾਰ ਸਰਕਾਰ ਨੇ ਝੋਨੇ ਦੀ ਫਸਲ ਦੀ ਸਮੇਂ ਸਿਰ ਚੁਕਾਈ ਕਰਨ ਦੇ ਨਾਲ 48 ਘੰਟਿਆਂ ਦੇ ਅੰਦਰ ਅਦਾਇਗੀ ਕਰਕੇ ਆਪਣਾ ਫਰਜ ਨਿਭਾਇਆ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਕਰਕੇ ਫਸਲ ਦਾ ਆੜ੍ਹਤੀਆਂ ਨੂੰ ਭੁਗਤਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਰਾਜਨੀਤਕ ਸਖਸ਼ੀਅਤ ਦੇ ਵਿਰੁੱਧ ਚੁੱਕੇ ਜਾ ਰਹੇ ਸਵਾਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਡਾ. ਅਗਨੀਹੋਤਰੀ ਵੱਲੋਂ ਬਦਲੇ ਅਤੇ ਭੇਦਭਾਦ ਦੀ ਰਾਜਨੀਤੀ ਤੋਂ ਦੂਰ ਰਹਿ ਕੇ ਸਾਫ ਸੁਥਰੀ ਅਤੇ ਲੋਕ ਪੱਖੀ ਆਵਾਜ਼ ਬਣ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਜੋ ਲੋਕ ਡਾ. ਅਗਨੀਹੋਤਰੀ 'ਤੇ ਝੂਠੇ ਪਰਚੇ ਕਰਵਾਉਣ ਦੇ ਇਲਜ਼ਾਮ ਲਗਾ ਰਹੇ ਹਨ ਉਹ ਲੋਕ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਇਸ਼ਾਰੇ 'ਤੇ ਅਜਿਹਾ ਕਰ ਰਹੇ ਹਨ ਜਿਸ ਤੋਂ ਹਲਕੇ ਦੇ ਲੋਕ ਭਲੀਭਾਂਤੀ ਜਾਣੂ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਵਾਲੀ 'ਪਰਚਾ ਅਤੇ ਪਰਨੇ' ਦੀ ਰਾਜਨੀਤੀ ਨੂੰ ਡਾ. ਅਗਨੀਹੋਤਰੀ ਵੱਲੋਂ ਖਤਮ ਕਰਦਿਆਂ ਦਰਵੇਸ਼ ਸਿਆਸਤਦਾਨ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਸੰਤ ਬਲਬੀਰ ਸਿੰਘ ਭੁਟਾਨੀਆਂ, ਗੁਰਮੀਤ ਸਿੰਘ ਓਠੀਆਂ ਆਦਿ ਹਾਜ਼ਰ ਸਨ।
ਸੁਰਿੰਦਰ ਸਿੰਘ ਨੇ ਕੀਤਾ ਪੰਜਾਬ ਪੁਲਸ ਦਾ ਨਾਂ ਰੌਸ਼ਨ
NEXT STORY