ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਦੰਗਾਕਾਰੀਆਂ ਵਿਚਕਾਰ 5 ਕਰੋੜ ਰੁਪਏ ਵੰਡਣ ਵਾਲੇ ਚਮਕੌਰ ਸਿੰਘ ਨੂੰ ਐੱਸ. ਆਈ. ਟੀ. ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਪੰਜਾਬ ਪੁਲਸ ਦਾ ਇਕ ਕਮਾਂਡੋ ਵੀ ਗ੍ਰਿਫਤਾਰ ਹੋਇਆ ਹੈ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਸ ਦੌਰਾਨ ਹੋਏ ਦੰਗਿਆਂ ਨੂੰ ਭੜਕਾਉਣ ਲਈ ਰਾਮ ਰਹੀਮ ਨੇ ਦੰਗਾਕਾਰੀਆਂ ਨੂੰ 5 ਕਰੋੜ ਰੁਪਏ ਦਿੱਤੇ ਸਨ। ਦੰਗਾਕਾਰੀਆਂ ਵਿਚਕਾਰ ਇਨ੍ਹਾਂ ਰੁਪਿਆਂ ਨੂੰ ਚਮਕੌਰ ਸਿੰਘ ਨਾਮ ਦੇ ਸ਼ਖਸ ਨੇ ਵੰਡਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਚਮਕੌਰ ਸਿੰਘ ਅਤੇ ਪੰਜਾਬ ਪੁਲਸ ਦੇ ਕਮਾਂਡੋ ਦਾਨ ਸਿੰÎਘ ਨੂੰ ਗ੍ਰਿਫਤਾਰ ਕੀਤਾ ਹੈ। ਚਮਕੌਰ ਸਿੰਘ ਡੇਰੇ ਦੇ ਨਾਮ ਚਰਚਾ ਘਰ ਦਾ ਇੰਚਾਰਜ ਸੀ। ਕਮਾਂਡੋ ਦਾਨ ਸਿੰਘ ਹੀ ਸਿਰਸਾ ਤੋਂ 5 ਕਰੋੜ ਰੁਪਏ ਲੈ ਕੇ ਪੰਚਕੂਲਾ ਆਇਆ ਸੀ। ਇਸ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ। ਐੱਸ. ਆਈ. ਟੀ. ਨੇ ਇਸ ਗੱਲ ਦਾ ਖੁਲਾਸਾ ਅਜੇ ਤੱਕ ਨਹੀਂ ਕੀਤਾ ਕਿ ਦੋਹਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਹਾਂ ਤੋਂ ਪੁੱੱਛਗਿੱਛ ਜਾਰੀ ਹੈ। ਪੁਲਸ ਦਾ ਮੰਨਣਾ ਹੈ ਕਿ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਅਤੇ ਡਾਕਟਰ ਆਦਿੱਤਿਆ ਇੰਸਾ ਹੀ ਇਸ ਦੰਗੇ ਦੇ ਮਾਸਟਰ ਮਾਈਂਡ ਸਨ। ਫਿਲਹਾਲ ਦੋਵੇਂ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਡੇਰੇ ਦਾ ਕਾਲਾ ਸੱਚ! ਲੋਕਾਂ ਨੂੰ ਜ਼ਮੀਨ ਵੇਚਣ ਲਈ ਇਸ ਤਰ੍ਹਾਂ ਕੀਤਾ ਜਾਂਦਾ ਸੀ ਮਜ਼ਬੂਰ
NEXT STORY