ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ ) : ਮਨੁੱਖੀ ਇਤਿਹਾਸ ਵਿਚ ਕੁੱਤੇ ਨੂੰ ਪਹਿਲਾ ਪਾਲਤੂ ਜਾਨਵਰ ਹੋਣ ਦਾ ਮਾਨ ਹਾਸਲ ਹੈ ਪਰ ਸਮੇਂ ਦੀ ਤੌਰ ਨਾਲ ਵਫਾਦਾਰੀ ਨਾਲ ਰਖਵਾਲੀ ਦੇ ਉਦੇਸ਼ ਨਾਲ ਮਨੁੱਖ ਦਾ ਸਾਥੀ ਬਣਨ ਵਾਲਾ ਕੁੱਤਾ ਅੱਜ ਮਨੁੱਖ ਦਾ ਸ਼ੌਂਕ ਅਤੇ ਵਪਾਰ ਦਾ ਸਾਧਨ ਬਣ ਕੇ ਉਭਰ ਰਿਹਾ ਹ। ਇੱਥੇ ਹੋ ਰਹੀ 9ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਲਾਈਵ ਸਟਾਕ ਐਕਸਪੋ 2016 ਦੌਰਾਨ ਸ਼ੁਕਰਵਾਰ ਪਹਿਲੇ ਦਿਨ ਆਯੋਜਿਤ ਕੀਤੇ ਗਏ ਡਾਗ ਸ਼ੋਅ ਵਿਚ ਵੱਖ-ਵੱਖ ਕਿਸਮ ਦੇ ਕੁੱਤੇ ਲੋਕਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਰਹੇ ਅਤੇ ਉਚੀ ਕੀਮਤ ਦੇ ਕੁੱਤੇ ਵੱਖਰੀ ਹੀ ਤਰ੍ਹਾਂ ਨਾਲ ਸ਼ਿੰਗਾਰੇ ਹੋਏ ਸਨ।
ਇਸ ਸਬੰਧੀ ਗੱਲ ਕਰਦਿਆਂ ਡਾ. ਕੀਰਤੀ ਦੁਆ ਨੇ ਦੱਸਿਆ ਕਿ ਜਾਨਵਰਾਂ 'ਚੋਂ ਨਸਲਾਂ ਪੱਖੋਂ ਕੁੱਤਿਆਂ ਦੀਆਂ ਸਭ ਤੋਂ ਵੱਧ ਨਸਲਾਂ ਦੁਨੀਆਂ ਭਰ ਵਿਚ ਪਾਲੀਆਂ ਜਾਂਦੀਆਂ ਹਨ ਅਤੇ ਨਸਲ ਦੀ ਚੋਣ ਸ਼ੌਂਕ ਜਾਂ ਕੁੱਤੇ ਤੋਂ ਲਏ ਜਾਣ ਵਾਲੇ ਕੰਮਾਂ, ਸਰੀਰਕ ਬਣਤਰ ਅਤੇ ਵਿਸ਼ੇਸ਼ਤਾਵਾਂ ਤੇ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿਚ ਹੋਣ ਵਾਲੇ ਇਸ ਡਾਗ ਸ਼ੋਅ ਨਾਲ ਕੁੱਤਾ ਪਾਲਣ ਦਾ ਸ਼ੌਂਕ ਰੱਖਣ ਵਾਲੇ ਲੋਕਾਂ ਵਿਚ ਚੇਤਨਾ ਵਧੀ ਹੈ। ਇਸ ਨਾਲ ਲੋਕਾਂ ਨੂੰ ਵੱਖਰੀ-ਵੱਖਰੀ ਨਸਲ ਦੇ ਮੁਕਾਬਲਿਆਂ ਨਾਲ ਚੰਗੀ ਨਸਲ ਦੀ ਪਛਾਣ ਦਾ ਪਤਾ ਲੱਗਦਾ ਹੈ ਅਤੇ ਨਾਲ ਹੀ ਨਸਲ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਦਾ ਵੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੁੱਤਾ ਪਾਲਣ ਦਾ ਕਿੱਤਾ ਇਕ ਵੱਡਾ ਵਪਾਰ ਦਾ ਸਾਧਨ ਬਣ ਕੇ Àੁੱਭਰਿਆ ਹੈ।
ਡਾ. ਰੰਧਾਵਾ ਨੇ ਕਿਹਾ ਕਿ ਕੁੱਤਿਆਂ ਦੀਆਂ ਨਸਲਾਂ ਨੂੰ ਮੁੱਖ ਤੌਰ 'ਤੇ 6-7 ਸਮੂਹਾ ਵਿਚ ਵੰਡਿਆ ਗਿਆ ਹੈ ਜਿਸ ਵਿਚ ਟੋਆਏ, ਸਪੋਰਟਸ, ਵਰਕਿੰਗ ਡਾਗ, ਸ਼ਿਕਾਰੀ, ਸੂਹੀਏ ਕੁੱਤੇ ਆਦਿ ਪ੍ਰਮੁੱਖ ਹਨ। ਬਾਕਸਰ, ਡਾਬਰਮੈਨ, ਪੁਆਇੰਟਰ, ਡਲਮੀਸ਼ੀਅਨ, ਪੱਗ, ਗੱਦੀ, ਤਿੱਬਤੀਅਨ ਮਸਤੀਬ, ਜਰਮਨ ਸੈਫਰਡ, ਰੌਅ ਵੀਹਲਰ, ਸੈਂਡ ਬਰਨਾਰਡ ਅਤੇ ਹੋਰ ਕਈ ਨਸਲਾਂ ਪ੍ਰਮੁੱਖ ਤੌਰ 'ਤੇ ਪਾਲੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਆਰਮੀ ਅਤੇ ਪੁਲਸ ਲਈ ਸਨਿਫਰ ਡਾਗ, ਲੈਬਰਾ ਡਾਗ ਅਤੇ ਜਰਮਨ ਸੈਫਰਡ, ਚੌਕਸੀ ਅਤੇ ਪੜਤਾਲ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਹਰਿਆਣਾ ਦੇ ਝੱਝਰ ਜ਼ਿਲੇ ਹਰਪਾਲ ਸਿੰਘ ਆਪਣੇ 40 ਲੱਖ ਦੇ ਬੁਲੀ ਨਸਲ ਦੇ ਕੁੱਤੇ ਸਮੇਤ ਪਹੁੰਚਿਆ, ਉਨ੍ਹਾਂ ਦੱਸਿਆ ਕਿ ਇਸ ਕੁੱਤੇ ਦੀ ਖੁਰਾਕ ਦਾ ਵੀ ਵੱਡਾ ਖਰਚ ਆਉਂਦਾ ਹੈ। ਇਸੇ ਤਰ੍ਹਾਂ ਕੁੱਤਿਆਂ ਦੇ ਫੈਂਸੀ ਡ੍ਰੱੈਸ ਮੁਕਾਬਲੇ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।
ਕਾਰ 'ਚ ਲਿਜਾਈ ਜਾ ਰਹੀ 60 ਪੇਟੀਆਂ ਦੇਸੀ ਸ਼ਰਾਬ ਸਣੇ 2 ਕਾਬੂ, ਮਾਮਲਾ ਦਰਜ
NEXT STORY