ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਮੰਡੀ ਦੇ ਦੋ ਨੌਜਵਾਨਾਂ ਦੀ ਚੰਡੀਗੜ੍ਹ ਵਿਖੇ ਇਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ 'ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਅਤੇ ਰਘਵੰਸ਼ ਸਿੰਘ ਉਰਫ ਰਾਜਾ ਪੁੱਤਰ ਨਰੰਜਨ ਸਿੰਘ ਢਿੱਲੋਂ ਵਾਸੀਆਨ ਤਪਾ ਕਈ ਸਾਲਾਂ ਤੋਂ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਭਰਾ ਨਾਲ ਕੰਮ ਕਰਦੇ ਸੀ। ਬੀਤੀ ਰਾਤ ਕੋਈ 10 ਵਜੇ ਦੇ ਕਰੀਬ ਜਦੋਂ ਉਹ ਖਾਣਾ ਖਾ ਕੇ ਆਪਣੀ ਕੋਠੀ 'ਚ ਪਰਤ ਰਹੇ ਸੀ ਤਾਂ ਚੰਡੀਗੜ੍ਹ ਸੈਕਟਰ 79 ਦੀਆਂ ਬੱਤੀਆਂ ਬੰਦ ਹੋਣ ਕਾਰਨ ਜਦੋਂ ਕਰਾਸ ਕਰਨ ਲੱਗੇ ਤਾਂ ਦੂਸਰੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਫਾਰਚੂਨਰ ਨਾਲ ਸਕੌਡਾ ਗੱਡੀ 'ਚ ਸਵਾਰ ਰਘਵੰਸ਼ ਸਿੰਘ ਅਤੇ ਦਿਲਪ੍ਰੀਤ ਸਿੰਘ ਦੀ ਜ਼ਬਰਦਸਤ ਟੱਕਰ ਹੋ ਗਈ, ਹਾਦਸੇ ਵਿਚ ਦੋਵਾਂ ਦੀ ਮੌਕੇ 'ਤੇ ਹੀ ਮੋਤ ਹੋ ਗਈ।
ਇਹ ਵੀ ਪੜ੍ਹੋ : ਵੱਡੇ ਵਿਵਾਦ 'ਚ ਘਿਰਿਆ ਪੰਜਾਬ ਦਾ ਇਹ ਸਰਕਾਰੀ ਸਕੂਲ, ਪ੍ਰਿੰਸੀਪਲ ਸਸਪੈਂਡ
ਦੂਜੇ ਪਾਸੇ ਇਸ ਹਾਦਸੇ ਬਾਰੇ ਜਦੋਂ ਮੰਡੀ 'ਚ ਪਤਾ ਲੱਗਾ ਤਾਂ ਸੋਗ ਦੀ ਲਹਿਰ ਦੌੜ ਗਈ। ਤਪਾ ਤੋਂ ਪਰਿਵਾਰਿਕ ਮੈਂਬਰ, ਦੋਸਤ ਮਿੱਤਰ ਘਟਨਾ ਸਥਾਨ ਤੇ' ਪਹੁੰਚ ਗਏ। ਮ੍ਰਿਤਕ ਨੌਜਵਾਨ ਆਪਣੇ ਪਿੱਛੇ 2-2 ਬੱਚੇ ਛੱਡ ਗਏ ਹਨ। ਮ੍ਰਿਤਕ ਨੌਜਵਾਨ ਰਘਵੰਸ਼ ਸਿੰਘ ਦੇ ਬੇਟਾ ਵਿਦੇਸ਼ ਗਿਆ ਹੋਣ ਕਾਰਨ ਦੇਰੀ ਨਾਲ ਸਸਕਾਰ ਕੀਤਾ ਜਾਵੇਗਾ। ਹਲਕਾ ਵਿਧਾਇਕ ਲਾਭ ਸਿੰਘ ਉਗੋਕੇ, ਨਗਰ ਕੌਸਲ ਤਪਾ ਦੇ ਪ੍ਰਧਾਨ ਦੇ ਪਤੀ ਡਾ. ਬਾਲ ਚੰਦ ਬਾਂਸਲ, ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਕਾਹਨੇਕੇ ਨੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਸਾਲਾਨਾ ਵਾਧੇ ਦੇ ਬਕਾਏ ਦੀ ਵੰਡ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੁਲਟ ਸਵਾਰ ਨੇ ਸਰਕਾਰੀ ਮੁਲਾਜ਼ਮ ਨੂੰ ਮਾਰ 'ਤੀ ਟੱਕਰ, ਹੱਥੋਪਾਈ ਹੋ ਗਈਆਂ ਦੋਵੇਂ ਧਿਰਾਂ
NEXT STORY