ਚੰਡੀਗੜ੍ਹ— ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਦੇ ਘਰ ਤੱਕ ਬਣਾਈ ਗਈ ਨਜਾਇਜ਼ ਸੜਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਢਾਹ ਦਿੱਤਾ ਹੈ। ਦੱਸ ਦੇਈਏ ਕਿ ਇਹ ਸੜਕ ਚੀਫ ਆਰਕੀਟੈਕਟ ਦੀ ਮਨਜ਼ੂਰੀ ਤੋਂ ਬਿਨਾਂ ਰਾਤੋਂ-ਰਾਤ ਗ੍ਰੀਨ ਬੈਲਟ ਕੱਟ ਕੇ ਬਣਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਮੰਤਰੀ ਚੰਨੀ ਨੇ ਇਹ ਸੜਕ ਜੋਤਸ਼ੀ ਵੱਲੋਂ ਘਰ ਦਾ ਦਰਵਾਜਾ ਪੂਰਬ ਦਿਸ਼ਾ ਵਿਚ ਰੱਖਣ ਦੀ ਸਲਾਹ ਤੋਂ ਬਾਅਦ ਬਣਾਈ ਗਈ ਸੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਕੈਬਨਿਟ ਵਿਸਥਾਰ ਵਿਚ ਵਧੀਆ ਪੋਰਟਫੋਲੀਓ ਦੀ ਆਸ ਵਿਚ ਇਹ ਓਹੜ-ਪੋਹੜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਨੇ ਵੀ ਚੰਨੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਮੰਤਰੀ ਨੇ ਥੋੜ੍ਹੀ ਜਿਹੀ ਸੜਕ ਹੀ ਆਪਣੇ ਘਰ ਵੱਲ ਨੂੰ ਮੋੜੀ ਹੈ, ਇਸ ਵਿਚ ਕੋਈ ਵੱਡੀ ਗੱਲ ਨਹੀਂ ਹੈ।
ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਨ ਸਬੰਧੀ ਗ੍ਰਿਫਤਾਰ
NEXT STORY