ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਬਿਹਤਰ ਸੇਵਾਵਾਂ ਦੇਣ ਲਈ ਏਅਰਪੋਰਟ ਕਾਉਂਸਿਲ ਇੰਟਰਨੈਸ਼ਨਲ (ਏ. ਸੀ. ਆਈ.) ਵੱਲੋਂ 2-5 ਮਿਲੀਅਨ ਪੈਸੇਂਜਰ ਕੈਟੇਗਰੀ 'ਚ ਏਅਰਪੋਰਟ ਸਰਵਿਸ ਕੁਆਲਿਟੀ ਦਾ ਐਵਾਰਡ ਮਿਲਿਆ ਹੈ। ਇਹ ਐਵਾਰਡ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਏਸ਼ੀਆ ਪੈਸੀਫਿਕ 'ਚ ਬਿਹਤਰ ਪ੍ਰਦਰਸ਼ਨ ਕਰਨ 'ਤੇ ਮਿਲਿਆ ਹੈ। ਇਹ ਐਵਾਰਡ ਏਅਰਪੋਰਟ ਨੂੰ ਏਰੀਆ, ਹਰਿਆਲੀ, ਮੁਸਾਫ਼ਰ ਸੇਵਾਵਾਂ ਅਤੇ ਏਅਰਪੋਰਟ ਦੀ ਸੁਗਮਤਾ ਲਈ ਦਿੱਤਾ ਗਿਆ ਹੈ। ਏਅਰਪੋਰਟ ਕਾਉਂਸਿਲ ਇੰਟਰਨੈਸ਼ਨਲ ਨੇ ਦੁਨੀਆਂ ਦੇ 176 ਦੇਸ਼ਾਂ 'ਚ 64 ਹਜ਼ਾਰ ਮੁਸਾਫਰਾਂ ਤੋਂ 46 ਤੋਂ ਜ਼ਿਆਦਾ ਭਾਸ਼ਾਵਾਂ 'ਚ ਸਰਵੇ ਕੀਤਾ ਸੀ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਅਜੈ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਮੁਸਾਫਰਾਂ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ ਦੇ ਮਾਧੀਅਮ ਤੋਂ ਸੰਤੁਸ਼ਟ ਹੋਏ ਮੁਸਾਫਰਾਂ ਨੇ ਏਅਰਪੋਰਟ ਨੂੰ ਇਹ ਐਵਾਰਡ ਦਿਲਵਾਇਆ ਹੈ। ਉਨ੍ਹਾਂ ਨੇ ਇਸ ਐਵਾਰਡ ਲਈ ਏਅਰਫੋਰਸ, ਏਅਰਲਾਈਨਜ਼, ਸੀ. ਆਈ. ਐੱਸ. ਐੱਫ. ਦੇ ਯੋਗਦਾਨ ਨੂੰ ਵੀ ਅਹਿਮ ਦੱਸਿਆ।
ਸਾਲ 2018 'ਚ ਵੀ ਮਿਲ ਚੁੱਕੇ ਹਨ ਦੋ ਅਵਾਰਡ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਇਹ ਐਵਾਰਡ ਪਹਿਲਾਂ ਵੀ ਮਿਲ ਚੁੱਕਿਆ ਹੈ। ਏ. ਸੀ. ਆਈ. ਵੱਲੋਂ ਸਾਲ 2018 'ਚ ਵੀ ਸਰਵੇ ਕਰਵਾਇਆ ਗਿਆ ਸੀ। ਇਸ 'ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਬੇਸਟ ਏਅਰਪੋਰਟ ਸਾਈਜ਼ ਐਂਡ ਰੀਜਨ ਦਾ ਐਵਾਰਡ ਅਤੇ ਸਭ ਤੋਂ ਉਚ ਕੁਆਲਿਟੀ ਵਾਤਾਵਰਣ ਅਤੇ ਪਰਿਵੇਸ਼ ਦਾ ਐਵਾਰਡ ਦਿੱਤਾ ਗਿਆ ਸੀ।
ਇਹ ਸੁਵਿਧਾਵਾਂ ਮਿਲ ਰਹੀਆਂ
ਡੁਮੈਸਟਿਕ ਐਂਡ ਇੰਟਰਨੈਸ਼ਨਲ ਦੋਨਾਂ ਤਰ੍ਹਾਂ ਦੇ ਸੁਰੱਖਿਆ ਖੇਤਰਾਂ 'ਚ ਕ੍ਰੇਂਬਰ ਨਾਮ ਦੇ ਬਿਜ਼ਨੈੱਸ ਲਾਊਂਜ ਦੀ ਸਥਾਪਨਾ।
ਆਗਮਨ ਖੇਤਰ 'ਚ ਸੀਨੀਅਰ ਨਾਗਰਿਕਾਂ ਦੇ ਬੈਠਣ ਦੀ ਵਿਵਸਥਾ।
ਇੰਟਰਨੈਸ਼ਨਲ ਅਤੇ ਡੁਮੈਸਟਿਕ ਪ੍ਰਵੇਸ਼ ਦੁਵਾਰਾਂ 'ਤੇ ਟ੍ਰਾਲੀਆਂ ਦੀ ਗਿਣਤੀ ਵਧਾਈ।
ਫਲਾਈਟ ਡਿਸਪਲੇ ਬੋਰਡ ਦੀ ਵਿਵਸਥਾ
ਔਰਤਾਂ ਲਈ ਵਾਸ਼ਰੂਮ ਅਤੇ ਸੈਨਿਟਰੀ ਪੈਡ ਵੈਂਡਿਗ ਮਸ਼ੀਨ ਦੀ ਵਿਵਸਥਾ
ਦਿਵਿਆਂਗ ਮੁਸਾਫ਼ਰਾਂ ਲਈ ਬਿਹਤਰ ਸੁਵਿਧਾਵਾਂ।
ਬੱਚਿਆਂ ਲਈ ਚਾਈਲਡ ਕੇਅਰ ਰੂਮ।
ਸ਼ਿਕਾਇਤਾਂ ਦੇ ਹੱਲ ਲਈ ਹੈਲਪ ਡੈਸਕ ਦੀ ਸਹੂਲਤ
ਏਅਰਪੋਰਟ 'ਤੇ ਸਫਾਈ ਰੱਖਣ ਲਈ ਟਰੇਂਡ ਹਾਊਸਕੀਪਿੰਗ ਸਟਾਫ।
ਗਰੀਨ ਏਰੀਏ ਲਈ ਕੰਪੋਸਟ ਮਸ਼ੀਨ ਸਥਾਪਤ ਕਰਕੇ ਰੀਸਾਈਕਲਿੰਗ ਨੂੰ ਬੜਾਵਾ ਦੇਣਾ।
40 ਡੁਮੈਸਟਿਕ ਅਤੇ 2 ਇੰਟਰਨੈਸ਼ਨਲ ਉਡਾਨਾਂ ਹੁੰਦੀਆਂ ਹਨ ਅਪਰੇਟ
ਇਨੀਂ ਦਿਨੀਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 40 ਡੁਮੈਸਟਿਕ ਅਤੇ ਦੋ ਇੰਟਰਨੈਸ਼ਨਲ ਉਡਾਨਾਂ ਉਡਾਨ ਭਰ ਰਹੀਆਂ ਹਨ। ਏਅਰਪੋਰਟ ਅਥਾਰਿਟੀ ਵਲੋਂ ਜਾਰੀ ਕੀਤੇ ਜਾਣ ਵਾਲੇ ਸਮਰ ਸ਼ੈਡਿਊਲ 'ਚ ਉਡਾਨਾਂ ਦੀ ਗਿਣਤੀ 'ਚ ਹੋਰ ਵੀ ਵਾਧਾ ਹੋਵੇਗਾ। ਡੁਮੈਸਟਿਕ ਉਡਾਨਾਂ ਦੀ ਗਿਣਤੀ 80 ਤੋਂ ਜ਼ਿਆਦਾ ਹੋ ਜਾਵੇਗੀ। ਹਾਲਾਂਕਿ ਇੰਟਰਨੈਸ਼ਨਲ ਉਡਾਨਾਂ ਲਈ ਮੁਸਾਫ਼ਰਾਂ ਨੂੰ ਹਾਲੇ ਇੰਤਜ਼ਾਰ ਕਰਨਾ ਹੋਵੇਗਾ।
ਡਾਕਟਰ ਦੀ ਵੱਡੀ ਲਾਪਰਵਾਹੀ, ਡਿਲਵਰੀ ਤੋਂ ਬਾਅਦ ਪੇਟ 'ਚ ਹੀ ਛੱਡ ਦਿੱਤੀਆਂ ਪੱਟੀਆਂ
NEXT STORY