ਚੰਡੀਗੜ੍ਹ (ਪਾਲ) : ਸ਼ਹਿਰ 'ਚ 4 ਤੋਂ 5 ਦਿਨਾਂ 'ਚ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਸਮੇਤ ਚੰਡੀਗੜ੍ਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੇ ਕੁੱਝ ਹਿੱਸਿਆਂ ਨਾਲੋਂ ਜ਼ਿਆਦਾ ਸੰਘਣੀ ਧੁੰਦ ਸੀ। ਚੰਡੀਗੜ੍ਹ ਮੌਸਮ ਕੇਂਦਰ ਦੇ ਆਫਿਸ਼ਿਏਟਿੰਗ ਡਾਇਰੈਕਟਰ ਅਤੇ ਵਿਗਿਆਨਿਕ ਸ਼ਵਿੰਦਰ ਸਿੰਘ ਅਨੁਸਾਰ ਸ਼ਹਿਰ 'ਚ 2 ਦਿਨਾਂ ਤੋਂ ਠੰਡ ਅਤੇ ਕੜਾਕੇ ਦੀ ਠੰਡ ਵਾਲੇ ਹਾਲਾਤ ਬਣ ਰਹੇ ਹਨ। ਹਾਲੇ ਠੰਡ ਤੋਂ ਰਾਹਤ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਹੱਡ ਚੀਰਵੀਂ ਠੰਡ ਨੂੰ ਲੈ ਕੇ Red Alert ਜਾਰੀ, 2 ਦਿਨ ਸਫ਼ਰ ਕਰਨ ਤੋਂ ਕਰੋ ਪਰਹੇਜ਼ (ਵੀਡੀਓ)
ਨਾਲ ਹੀ ਸੀਤ ਲਹਿਰ ਜਾਰੀ ਹੈ, ਜਿਸ ਦੇ ਵੱਧਣ ਦੀ ਸੰਭਾਵਨਾ ਹੈ। ਹੁਣ ਤੱਕ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ ਕਮੀ ਦੇਖੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 'ਚ ਵੀ ਕਮੀ ਦਰਜ ਕੀਤੀ ਗਈ। ਬੀਤੀ ਰਾਤ ਦਾ ਤਾਪਮਾਨ 6.4 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਰਿਹਾ। ਕੇਂਦਰ ਬਦਲਦੇ ਮੌਸਮ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ, ਜਿਸ ਮੁਤਾਬਕ ਅਲਰਟ ਨੂੰ ਆਉਣ ਵਾਲੇ ਦਿਨਾਂ 'ਚ ਵਧਾਇਆ ਵੀ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਹਿਲੀ ਵਾਰ Ground Frost ਦੀ ਚਿਤਾਵਨੀ, ਹਾਲਾਤ ਬਣੇ ਗੰਭੀਰ
ਚੰਡੀਗੜ੍ਹ ਲਗਾਤਾਰ ਸ਼ਿਮਲਾ ਨਾਲੋਂ ਠੰਡਾ
ਚੰਡੀਗੜ੍ਹ 'ਚ ਲਗਾਤਾਰ ਸ਼ਿਮਲਾ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਹੈ। ਸ਼ੁੱਕਰਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 19.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਦਾ 12 ਡਿਗਰੀ ਸੈਲਸੀਅਸ ਸੀ। ਚੰਡੀਗੜ੍ਹ ਸ਼ਿਮਲਾ ਹੀ ਨਹੀਂ ਸਗੋਂ ਹਿਮਾਚਲ ਪ੍ਰਦੇਸ਼ ਦੇ ਹੋਰ ਸ਼ਹਿਰਾਂ ਨਾਲੋਂ ਵੀ ਠੰਡਾ ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਕੁਫਰੀ ਵਿਚ ਦਿਨ ਦਾ ਤਾਪਮਾਨ 13.6 ਡਿਗਰੀ ਅਤੇ ਮਨਾਲੀ ਵਿਚ 16.8 ਡਿਗਰੀ ਦਰਜ ਕੀਤਾ ਗਿਆ। ਜੇਕਰ 2-3 ਦਿਨਾਂ 'ਚ ਮੌਸਮ ਬਦਲਦਾ ਹੈ ਤਾਂ ਸ਼ਹਿਰ ਦੇ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਸ਼ਹਿਰ 'ਚ ਸ਼ੁੱਕਰਵਾਰ ਨੂੰ ਵੀ ਠੰਡ ਦਾ ਕਹਿਰ ਜਾਰੀ ਰਿਹਾ।
ਦੁਪਹਿਰ ਬਾਅਦ ਧੁੱਪ ਨਿਕਲੀ, ਪਰ ਠੰਡਕ ਬਣੀ ਰਹੀ
ਮੌਸਮ ਵਿਭਾਗ ਅਨੁਸਾਰ ਬਹੁਤ ਠੰਡੇ ਦਿਨਾਂ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਚਿਤਾਵਨੀ। ਆਉਣ ਵਾਲੇ 4-5 ਦਿਨਾਂ ਦੌਰਾਨ ਚੰਡੀਗੜ੍ਹ 'ਚ ਮੁੱਖ ਤੌਰ ’ਤੇ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ 'ਚ ਅਗਲੇ 4-5 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਹੜੀ ਮੌਕੇ ਛਿੜੀ ਕੰਬਣੀ, ਸ਼ਿਮਲਾ ਤੇ ਡਲਹੌਜ਼ੀ ਨਾਲੋਂ ਵੀ ਠੰਡਾ ਰਿਹਾ ਗੁਰਦਾਸਪੁਰ, ਇਨ੍ਹਾਂ ਸ਼ਹਿਰਾਂ ਲਈ ਅਲਰਟ ਜਾਰੀ
NEXT STORY