ਚੰਡੀਗੜ੍ਹ (ਅਸ਼ਵਨੀ) : ਜੇਕਰ ਪ੍ਰਸ਼ਾਸਨ ਹੀ ਨਿਯਮ ਕਾਇਦੇ ਤੋਂ ਮੂੰਹ ਫੇਰ ਕੇ ਬੈਠ ਜਾਵੇ ਤਾਂ 'ਦਾਦਗਿਰੀ' ਤੈਅ ਹੈ। ਕੁਝ ਅਜਿਹੀ ਹੀ 'ਦਾਦਾਗਿਰੀ' ਚੰਡੀਗੜ੍ਹ ਲੇਕ ਕਲੱਬ 'ਤੇ ਹਾਵੀ ਹੈ। ਇਥੇ 25 ਨਵੰਬਰ ਤੋਂ ਲਿਟਫੈਸਟ-2017 ਦਾ ਆਗਾਜ਼ ਹੋਣ ਜਾ ਰਿਹਾ ਹੈ ਪਰ ਹੁਣ ਤਕ ਲੇਕ ਕਲੱਬ ਅਥਾਰਟੀ ਨੇ ਲਿਟਫੈਸਟ ਦੌਰਾਨ ਸਪੀਕਰ ਦੀ ਵਰਤੋਂ 'ਤੇ ਰੋਕ ਨਹੀਂ ਲਾਈ ਹੈ। ਇਹ ਆਲਮ ਉਦੋਂ ਹੈ, ਜਦੋਂ ਵਾਤਾਵਰਣ ਵਿਭਾਗ ਨੇ ਕਲੱਬ ਅਥਾਰਟੀ ਨੂੰ ਬਕਾਇਦਾ ਪੱਤਰ ਲਿਖ ਕੇ ਕਿਹਾ ਹੈ ਕਿ ਲੇਕ ਕਲੱਬ ਦਾ ਪੂਰਾ ਇਲਾਕਾ ਸਾਇਲੈਂਸ ਜ਼ੋਨ ਹੈ ਤੇ ਇਥੇ ਆਵਾਜ਼ ਪ੍ਰਦੂਸ਼ਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੀ ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਬਾਵਜੂਦ ਇਸਦੇ ਪੂਰਾ ਲੇਕ ਕਲੱਬ ਅਥਾਰਟੀ ਲਿਟਫੈਸਟ ਦੇ ਬੰਦੋਬਸਤ 'ਚ ਲੱਗਿਆ ਹੋਇਆ ਹੈ। ਲੇਕ ਕਲੱਬ ਦੇ ਜਨਰਲ ਮੈਨੇਜਰ ਨਾਇਬ ਸਿੰਘ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਲਿਟਫੈਸਟ ਸਰਕਾਰੀ ਪ੍ਰੋਗਰਾਮ ਹੈ, ਇਸ ਲਈ ਸਭ ਕੁਝ ਕਰਨਾ ਪੈਂਦਾ ਹੈ। ਜਿਥੋਂ ਤਕ ਕਿ ਗੱਲ ਸਪੀਕਰ ਦੀ ਵਰਤੋਂ ਦੀ ਹੈ, ਲਿਟਫੈਸਟ ਕਰਵਾਉਣ ਲਈ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਨੂੰ ਕਿਹਾ ਗਿਆ ਹੈ ਕਿ ਉਹ ਸਪੀਕਰ ਦੀ ਆਵਾਜ਼ ਘੱਟ ਰੱਖਣ। ਜ਼ਾਹਿਰ ਹੈ ਕਿ ਲਿਟਫੈਸਟ-2017 'ਚ ਸਪੀਕਰ ਦੀ ਵਰਤੋਂ ਜੇ ਸੁਖਨਾ ਪਥ ਦੇ ਨਾਲ ਲਗਦੇ ਸੈਕਟਰਾਂ 'ਚ ਕੋਈ ਵੱਡਾ ਪ੍ਰੋਗਰਾਮ ਆਯੋਜਿਤ ਹੁੰਦਾ ਹੈ ਤਾਂ ਉਸ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਦਫਤਰ 'ਚ ਸਾਊਂਡ ਲਈ ਅਰਜ਼ੀ ਦੇ ਕੇ ਆਗਿਆ ਲੈਣੀ ਪੈਂਦੀ ਹੈ ਪਰ ਫਿਲਹਾਲ ਲੇਕ ਕਲੱਬ ਕੋਲ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਨੇ ਸਾਊਂਡ ਆਗਿਆ ਦੇ ਸਬੰਧ 'ਚ ਕੋਈ ਮਨਜ਼ੂਰੀ ਪੱਤਰ ਜਮ੍ਹਾ ਨਹੀਂ ਕਰਵਾਇਆ ਹੈ।
ਡੀ. ਸੀ. ਬੋਲੇ : ਮੀਟਿੰਗ 'ਚ ਹਾਂ, ਜਵਾਬ ਨਹੀਂ ਦੇ ਸਕਦਾ, ਏ. ਡੀ. ਸੀ. ਬੋਲੇ : ਛੁੱਟੀ 'ਤੇ ਹਾਂ
ਚੰਡੀਗੜ੍ਹ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਰਾਜੀਵ ਕੁਮਾਰ ਗੁਪਤਾ ਅਨੁਸਾਰ ਇਹ ਸਹੀ ਹੈ ਕਿ ਵੱਡੇ ਪ੍ਰੋਗਰਾਮਾਂ 'ਚ ਸਾਊਂਡ ਆਗਿਆ ਲਈ ਡਿਪਟੀ ਕਮਿਸ਼ਨਰ ਦਫਤਰ 'ਚ ਅਰਜ਼ੀ ਦੇਣੀ ਹੁੰਦੀ ਹੈ ਪਰ ਹਾਲੇ ਤਕ ਉਨ੍ਹਾਂ ਨੂੰ ਲੇਕ ਕਲੱਬ 'ਚ ਕਿਸੇ ਪ੍ਰੋਗਰਾਮ 'ਚ ਅਰਜ਼ੀ ਦੀ ਕੋਈ ਸੂਚਨਾ ਨਹੀਂ ਹੈ। ਉਂਝ ਵੀ ਉਹ ਛੁੱਟੀ 'ਤੇ ਹਨ ਤੇ ਇਸ ਬਾਰੇ ਪੂਰਾ ਰਿਕਾਰਡ ਛੁੱਟੀ ਤੋਂ ਵਾਪਸ ਆਉਣ ਤੋਂ ਬਾਅਦ ਹੀ ਦੇ ਸਕਣਗੇ। ਇਸ ਸਬੰਧੀ ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ 'ਚ ਹਨ, ਇਸ ਸਮੇਂ ਜਵਾਬ ਨਹੀਂ ਦੇ ਸਕਦੇ। ਉਧਰ, ਚੰਡੀਗੜ੍ਹ ਲਿਟਰੇਰੀ ਸੁਸਾਇਟੀ ਦੇ ਚੇਅਰਪਰਸਨ ਸੁਮਿਤਾ ਮਿਸਰਾ ਪਹਿਲਾਂ ਹੀ ਇਸ ਪੂਰੇ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਚੁੱਕੇ ਹਨ।
ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਪੰਜਾਬ ਦੀਆਂ 44 ਹਜ਼ਾਰ 900 ਮਿਡ-ਡੇ-ਮੀਲ ਵਰਕਰਾਂ
NEXT STORY