ਚੰਡੀਗੜ੍ਹ (ਜੱਸੋਵਾਲ) : ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤੇ ਸਿਆਸਤ ਵੀ ਭਖਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀ ਨਵਜੋਤ ਕੌਰ ਸਿੱਧੂ ਵਲੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਨ ਲਈ ਨੌਮੀਨੇਸ਼ਨ ਦਰਜ ਕੀਤੀ ਗਈ ਹੈ। ਇਸ ਮੌਕੇ ਚੰਡੀਗੜ੍ਹ ਪਹੁੰਚੀ ਮੈਡਮ ਸਿੱਧੂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਰਹਿ ਕੇ ਹੀ ਪਲੇ ਹਨ ਤੇ ਚੰਗੀ ਤਰ੍ਹਾਂ ਸ਼ਹਿਰ ਨੂੰ ਜਾਣਦੇ ਹਨ। ਉਥੇ ਹੀ ਇਸ ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਪਤਨੀ ਨੂੰ ਪੂਰੀ ਸਪੋਰਟ ਹੈ।
ਦੱਸ ਦੇਈਏ ਕਿ ਚੰਡੀਗੜ੍ਹ 'ਚ ਲੋਕ ਸਭਾ ਸੀਟ ਦੀ ਦਾਅਵੇਦਾਰੀ ਲਈ ਪਹਿਲਾਂ ਹੀ 2 ਨਾਂ ਦਾਖਲ ਸਨ, ਜਿਨ੍ਹਾਂ 'ਚ ਇਕ ਨਾਂ ਪਵਨ ਕੁਮਾਰ ਬਾਂਸਲ ਤੇ ਦੂਜਾ ਮਨੀਸ਼ ਤਿਵਾੜੀ ਸੀ ਤੇ ਮੈਡਮ ਸਿੱਧੂ ਵਲੋਂ ਨੌਮੀਨੇਸ਼ਨ ਭਰ ਕੇ ਇਸ ਸੀਟ ਲਈ ਦਿਲਚਸਪੀ ਦਿਖਾਈ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ ਵਲੋਂ ਇਹ ਸੀਟ ਕਿਸ ਨੂੰ ਦਿੱਤੀ ਜਾਂਦੀ ਹੈ।
ਵੈਸ਼ਨੋ ਦੇਵੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ
NEXT STORY