ਚੰਡੀਗੜ੍ਹ (ਲਲਨ) : ਏਅਰ ਇੰਡੀਆ ਵਲੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਨਾਂਦੇੜ ਸਾਹਿਬ ਲਈ ਨਵੀਂ ਫਲਾਈਟ 8 ਜਨਵਰੀ ਤੋਂ ਸ਼ੁਰੂ ਹੋਵੇਗੀ। ਏਅਰ ਇੰਡੀਆ ਦੀ ਏ. ਬੀ. 320 ਫਲਾਈਟ ਹਫਤੇ 'ਚ 2 ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਇਸ ਰੂਟ 'ਤੇ ਆਪਰੇਟ ਹੋਵੇਗੀ। ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:10 ਵਜੇ ਉਡਾਣ ਭਰੇਗੀ ਅਤੇ ਸਵੇਰੇ 11:30 ਵਜੇ ਨਾਂਦੇੜ 'ਚ ਲੈਂਡ ਕਰੇਗੀ। ਉਥੇ ਹੀ, ਨਾਂਦੇੜ ਸਾਹਿਬ ਤੋਂ ਇਹ ਫਲਾਈਟ ਦੁਪਹਿਰ 12:05 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2:20 ਵਜੇ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਕਰੇਗੀ।
ਖਰਾਬ ਮੌਸਮ ਕਾਰਨ ਕਈ ਉਡਾਣਾਂ ਲੇਟ
ਸ਼੍ਰੀਨਗਰ 'ਚ ਭਾਰੀ ਬਰਫਬਾਰੀ ਕਾਰਨ ਸ਼ੁੱਕਰਵਾਰ ਨੂੰ ਸ਼੍ਰੀਨਗਰ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ਰੱਦ ਰਹੀ। ਇਸ ਤੋਂ ਇਲਾਵਾ ਧੁੰਦ ਕਾਰਨ ਅਹਿਮਦਾਬਾਦ ਤੋਂ ਚੰਡੀਗੜ੍ਹ ਆਉਣ ਵਾਲੀ ਜੀ 8912 ਫਲਾਈਟ ਨੇ ਇਕ ਘੰਟੇ ਦੀ ਦੇਰੀ ਨਾਲ, ਏਅਰ ਏਸ਼ੀਆ ਦੀ ਚੰਡੀਗੜ੍ਹ-ਬੈਂਗਲੁਰੂ ਆਈ-5-1825 ਫਲਾਈਟ ਨੇ 2 ਘੰਟੇ 15 ਮਿੰਟ ਦੀ ਦੇਰੀ ਨਾਲ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਕੀਤਾ।
ਲਾਰਿਆਂ ਦੀ ਧੁੰਦ 'ਚੋਂ 'ਆਸ-ਕਿਰਨ' ਦੀ ਭਾਲ
NEXT STORY