ਚੰਡੀਗੜ੍ਹ (ਸੁਸ਼ੀਲ) : 'ਵੀਕਲੀ ਆਫ' ਨਾ ਮਿਲਣ 'ਤੇ ਲੰਬੀ ਡਿਊਟੀ ਕਰ ਕੇ ਪਰੇਸ਼ਾਨ ਚੰਡੀਗੜ੍ਹ ਪੁਲਸ ਦੇ ਜਵਾਨਾਂ ਨੂੰ ਬੀਮਾਰੀਆਂ ਨੇ ਘੇਰ ਲਿਆ ਹੈ। ਬੀਮਾਰੀਆਂ ਕਾਰੰ 8 ਸਾਲ 'ਚਟ 204 ਪੁਲਸ ਕਰਮਚਾਰੀ ਆਪਣੀ ਜਾਨ ਵੀ ਗੁਆ ਚੁੱਕੇ ਹਨ। ਪੁਲਸ ਵਿਭਾਗ ਦੇ ਉਚ ਅਫਸਰ ਪੁਲਸ ਕਰਮੀਆਂ ਬਾਰੇ ਕੁਝ ਵੀ ਸੋਚ ਨਹੀਂ ਰਹੇ ਤਾਂ ਕਿ ਆਉਣ ਵਾਲੇ ਸਮੇਂ 'ਚ ਪੁਲਸ ਕਰਮੀਆਂ ਦਾ ਤਣਾਅ ਦੂਰ ਕਰ ਕੇ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਪੁਲਸ ਕਰਮਚਾਰੀ ਜ਼ਿਆਦਾਤਰ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਅਤੇ ਹਾਰਟ ਅਟੈਕ ਦੇ ਰੋਗ ਨਾਲ ਪੀੜਤ ਹਨ। ਰਿਕਾਰਡ ਮੁਤਾਬਕ ਪਿਛਲੇ 8 ਸਾਲਾਂ 'ਚ 204 ਪੁਲਸ ਕਰਮਚਾਰੀਆਂ ਦੀ ਬੀਮਾਰੀਆਂ ਕਾਰਨ ਮੌਤ ਹੋ ਚੁੱਕੀ ਹੈ, ਜਦੋਂ ਕਿ 552 ਵੱਖ-ਵੱਖ ਬੀਮਾਰੀਆਂ ਤੋਂ ਪੀੜਤ ਹੋ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਆਰ. ਟੀ. ਆਈ. 'ਚ ਚੰਡੀਗੜ੍ਹ ਪੁਲਸ ਦੇ ਅਫਸਰਾਂ ਨੇ ਪੁਲਸ ਕਰਮਚਾਰੀਆਂ ਦੀਆਂ ਬੀਮਾਰੀਆਂ ਦੀ ਰਿਕਾਰਡ ਮੇਨਟੇਨ ਨਹੀਂ ਕੀਤਾ ਹੋਇਆ ਹੈ।
ਖਡੂਰ ਸਾਹਿਬ ਸੀਟ ਖੁੰਝਣ ਤੋਂ ਬਾਅਦ ਜ਼ੀਰਾ ਨੇ ਮੰਗਿਆ ਫਿਰੋਜ਼ਪੁਰ (ਵੀਡੀਓ)
NEXT STORY