ਚੰਡੀਗੜ੍ਹ (ਸੁਸ਼ੀਲ) : ਕਿਸਾਨਾਂ ਵੱਲੋਂ ਸੈਕਟਰ-48 ਦੀ ਮਾਰਕਿਟ ਵਿਚ ਭਾਜਪਾ ਆਗੂਆਂ ’ਤੇ ਹਮਲੇ ਤੋਂ ਬਾਅਦ ਚੰਡੀਗੜ੍ਹ ਪੁਲਸ ਐੱਨ. ਐੱਸ. ਜੀ. (ਨੈਸ਼ਨਲ ਸਕਿਓਰਿਟੀ ਗਾਰਡ) ਵੱਲੋਂ ਟ੍ਰੇਂਡ ਜਵਾਨਾਂ ਨੂੰ ਵੀ. ਵੀ. ਆਈ. ਪੀਜ਼ ਅਤੇ ਆਗੂਆਂ ਦੀ ਸੁਰੱਖਿਆ ਵਿਚ ਲਗਾਏਗੀ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ’ਤੇ ਗੰਨਮੈਨ ਤੁਰੰਤ ਉਨ੍ਹਾਂ ਨੂੰ ਸੁਰੱਖਿਅਤ ਬਚਾ ਸਕਣ। ਚੰਡੀਗੜ੍ਹ ਪੁਲਸ ਵਿਭਾਗ ਆਪਣੇ ਜਵਾਨਾਂ ਨੂੰ ਟ੍ਰੇਂਡ ਕਰਨ ਲਈ ਉਨ੍ਹਾਂ ਨੂੰ ਐੱਨ. ਐੱਸ. ਜੀ. ਟੀਮ ਵੱਲੋਂ ਟ੍ਰੇਨਿੰਗ ਦਿਵਾਉਣ ਵਿਚ ਲੱਗਾ ਹੋਇਆ ਹੈ।
ਐੱਨ. ਐੱਸ. ਜੀ. ਟੀਮ ਵੱਲੋਂ ਟ੍ਰੇਂਡ ਜਵਾਨ ਹੀ ਆਗੂਆਂ ਅਤੇ ਅਫ਼ਸਰਾਂ ਦੀ ਸੁਰੱਖਿਆ ਵਿਚ ਤਾਇਨਾਤ ਹੋਣਗੇ ਤਾਂ ਕਿ ਉਹ ਉਨ੍ਹਾਂ ਦਾ ਭੀੜ-ਭਾੜ ਵਾਲੀ ਜਗ੍ਹਾ ਵਿਚ ਬਚਾਅ ਕਰ ਸਕਣ। ਇਸ ਲਈ ਚੰਡੀਗੜ੍ਹ ਪੁਲਸ ਦੇ ਜਵਾਨਾਂ ਨੂੰ ਵੀ. ਆਈ. ਪੀ. ਅਤੇ ਆਗੂਆਂ ਦੀ ਸੁਰੱਖਿਆ ਦੀ ਟ੍ਰੇਨਿੰਗ ਦਿਵਾਉਣ ਲਈ ਸਪੈਸ਼ਲ ਐੱਨ. ਐੱਸ. ਜੀ. ਟੀਮ ਚੰਡੀਗੜ੍ਹ ਬੁਲਾਈ ਹੈ। ਟੀਮ ਨੇ ਵੀਰਵਾਰ ਨੂੰ ਸੈਕਟਰ-38 ਸਥਿਤ ਜੀਰੀ ਮੰਡੀ ਗਰਾਊਂਡ ਵਿਚ ਵੀ. ਆਈ. ਪੀਜ਼. ਤੇ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਚੰਡੀਗੜ੍ਹ ਪੁਲਸ ਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਐੱਨ. ਐੱਸ. ਜੀ. ਟੀਮ ਨੇ ਵੀ. ਆਈ. ਪੀ. ਦੀ ਸੁਰੱਖਿਆ ਨੂੰ ਲੈ ਕੇ ਪੂਰੀ ਰਿਹਰਸਲ ਕਰਵਾਈ ਹੈ।
ਦੋ ਘੰਟੇ ਤੱਕ ਦਿੱਤੀ ਟ੍ਰੇਨਿੰਗ
ਐੱਨ. ਐੱਸ. ਜੀ. ਟੀਮ ਨੇ ਜਵਾਨਾਂ ਨੂੰ ਦੱਸਿਆ ਕਿ ਜਦੋਂ ਜਨਤਾ ਜਾਂ ਫਿਰ ਭੀੜ ਵਾਲੀ ਜਗ੍ਹਾ ’ਤੇ ਵੀ. ਆਈ. ਪੀ. ਗੱਡੀ ਤੋਂ ਬਾਹਰ ਆਉਂਦਾ ਹੈ ਤਾਂ ਪਹਿਲਾਂ ਗੰਨਮੈਨ ਨੂੰ ਬਾਹਰ ਆ ਕੇ ਸਥਿਤੀ ਵੇਖਣੀ ਚਾਹੀਦੀ ਹੈ। ਇਸ ਤੋਂ ਬਾਅਦ ਵੀ. ਆਈ. ਪੀ. ਨੂੰ ਗੱਡੀ ਤੋਂ ਉਤਾਰ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੱਕ ਸੁਰੱਖਿਅਤ ਪੰਹੁਚਾਉਣਾ ਹੈ। ਐੱਨ. ਐੱਸ. ਜੀ. ਟੀਮ ਨੇ ਚੰਡੀਗੜ੍ਹ ਪੁਲਸ ਜਵਾਨਾਂ ਨੂੰ ਦੋ ਘੰਟੇ ਤੱਕ ਵੀ. ਆਈ. ਪੀਜ਼. ਅਤੇ ਆਗੂਆਂ ਦੀ ਸੁਰੱਖਿਆ ਦੀ ਪੂਰੀ ਟ੍ਰੇਨਿੰਗ ਦਿੱਤੀ ਹੈ।
ਭਾਜਪਾ ਨੇਤਾ ਅਤੇ ਮੇਅਰ ’ਤੇ ਹਮਲੇ ਤੋਂ ਬਾਅਦ ਲੱਗੀ ਸੀ ਫਟਕਾਰ
ਯਾਦ ਰਹੇ ਕਿ ਸੈਕਟਰ-48 ਦੀ ਮੋਟਰ ਮਾਰਕਿਟ ਵਿਚ ਸਮਾਰੋਹ ਵਿਚ ਪੁੱਜੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ, ਮੇਅਰ ਰਵੀਕਾਂਤ ’ਤੇ ਕਿਸਾਨਾਂ ਨੇ ਹਮਲਾ ਕਰ ਗੱਡੀਆਂ ਤੋੜ ਦਿੱਤੀਆਂ ਸਨ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦੇ ਅਫ਼ਸਰਾਂ ’ਤੇ ਫਟਕਾਰ ਲਗਾਈ ਸੀ। ਹਾਲਾਂਕਿ ਪੁਲਸ ਨੇ ਮਾਮਲੇ ਵਿਚ ਐੱਫ਼. ਆਈ. ਆਰ. ਦਰਜ ਕਰਕੇ ਹਮਲਾ ਕਰਨ ਵਾਲੇ ਗ੍ਰਿਫ਼ਤਾਰ ਵੀ ਕੀਤੇ ਗਏ ਸਨ। ਇਸ ਤੋਂ ਬਾਅਦ ਹੀ ਵੀ. ਆਈ. ਪੀ. ਲੋਕਾਂ ਅਤੇ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਐੱਨ.ਐੱਸ.ਜੀ. ਤੋਂ ਟ੍ਰੇਂਡ ਕਮਾਂਡੋ ਨੂੰ ਗਨਮੈਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਪਿੰਡ ਨਰਾਇਣਗੜ੍ਹ ਸੋਹੀਆਂ ਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਹੋਈ ਮੌਤ
NEXT STORY