ਚੰਡੀਗੜ੍ਹ : 'ਵੀ ਕੇਅਰ ਫਾਰ ਯੂ' ਦਾ ਰਾਗ ਅਲਾਪਣ ਵਾਲੀ ਚੰਡੀਗੜ੍ਹ ਪੁਲਸ ਅਸਲੀਅਤ 'ਚ ਲੋਕਾਂ ਦੀ ਕਿੰਨੀ ਕੁ ਕੇਅਰ ਕਰਦੀ ਹੈ, ਇਸ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸੈਕਟਰ-30 'ਚ ਸ਼ਰੇਆਮ ਸੜਕ 'ਤੇ ਬਦਮਾਸ਼ਾਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਇਕ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਸੀ ਪਰ ਪੁਲਸ ਖੜ੍ਹੀ ਹੋ ਕੇ ਤਮਾਸ਼ਾ ਹੀ ਦੇਖਦੀ ਰਹੀ ਅਤੇ ਬਦਮਾਸ਼ ਨੌਜਵਾਨ ਨੂੰ ਲਹੂ-ਲੁਹਾਨ ਕਰਨ ਤੋਂ ਬਾਅਦ ਫਰਾਰ ਹੋ ਗਏ। ਫਿਲਹਾਲ ਇਸ ਘਟਨਾ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ ਅਤੇ ਪੁਲਸ ਨੇ ਸਿਰਫ 323, 324 ਅਤੇ ਹੋਰ ਮਾਮੂਲੀ ਜਿਹੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਜਾਂਚ ਦਾ ਵਿਸ਼ਾ ਹੈ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਬਦਮਾਸ਼ਾਂ 'ਚ ਪੁਲਸ ਦਾ ਕੋਈ ਡਰ ਨਹੀਂ ਹੈ ਅਤੇ ਉਹ ਬੇਖੌਫ ਹੋ ਕੇ ਸ਼ਰੇਆਮ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
NEXT STORY