ਫਿਰੋਜ਼ਪੁਰ (ਮਲਹੋਤਰਾ) : ਅੰਬਾਲਾ ਡਵੀਜ਼ਨ 'ਚ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਕਾਰਨ 21 ਅਗਸਤ ਤੋਂ 1 ਸਤੰਬਰ ਤੱਕ ਚੰਡੀਗੜ੍ਹ ਰੇਲਵੇ ਸਟੇਸ਼ਨ ਨਾਲ ਸਬੰਧਿਤ ਕਈ ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈੱਸ ਨੂੰ 26 ਅਗਸਤ ਤੋਂ 31 ਅਗਸਤ ਤੱਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਸਟੇਸ਼ਨ ਤੱਕ ਚਲਾਇਆ ਜਾਵੇਗਾ ਅਤੇ ਇਸ ਤੋਂ ਅੱਗੇ ਇਹ ਗੱਡੀ ਰੱਦ ਰਹੇਗੀ।
ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਨੂੰ 21 ਤੋਂ 23 ਅਗਸਤ ਤੱਕ ਅਤੇ 28 ਅਗਸਤ ਤੋਂ 1 ਸਤੰਬਰ ਤੱਕ ਖਰੜ ਸਟੇਸ਼ਨ ਤੱਕ ਚਲਾਇਆ ਜਾਵੇਗਾ ਅਤੇ ਇਸ ਤੋਂ ਅੱਗੇ ਇਹ ਗੱਡੀ ਰੱਦ ਰਹੇਗੀ। ਰਾਮਨਗਰ-ਚੰਡੀਗੜ੍ਹ ਐਕਸਪ੍ਰੈੱਸ ਨੂੰ 26 ਅਗਸਤ ਨੂੰ ਅੰਬਾਲਾ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਇਸ ਨੂੰ ਇਥੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਸਟੇਸ਼ਨ ਤੋਂ ਚੱਲਣ ਵਾਲੀਆਂ ਕਰੀਬ 23 ਰੇਲਗੱਡੀਆਂ ਨੂੰ ਰੋਜ਼ਾਨਾ ਪਲੇਟਫਾਰਮ ਬਦਲ ਕੇ ਚਲਾਇਆ ਜਾਵੇਗਾ।
ਦੀਵਾਲੀ ਤੇ ਛੱਠ ਪੂਜਾ 'ਤੇ ਘਰ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੱਲਣਗੀਆਂ 2 ਸਪੈਸ਼ਲ ਟਰੇਨਾਂ
NEXT STORY