ਚੰਡੀਗੜ੍ਹ (ਸ਼ੀਨਾ) : ਗਣਤੰਤਰ ਦਿਹਾੜਾ ਆਉਂਦਿਆਂ ਹੀ ਹਰ ਕਿਸੇ ਦੇ ਮਨ ’ਚ ਟੀ. ਵੀ. 'ਤੇ ਪਰੇਡ ਦੇਖਣ ਦੀ ਕਸਕ ਪੈਦਾ ਹੁੰਦੀ ਹੈ। ਜਿਸ ’ਚ ਦੇਸ਼ ਦੀ ਜਲ, ਥਲ ਤੇ ਹਵਾਈ ਫ਼ੌਜ ਵੱਲੋਂ ਨਵੀਨਤਮ ਹਥਿਆਰ ਅਤੇ ਸਾਰੇ ਸੂਬਿਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀਆਂ ਝਾਕੀਆਂ ਦਾ ਪ੍ਰਦਰਸ਼ਨ ਦੇਖਣ ਯੋਗ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਦੇਸ਼ ਦੇ 14 ਸੂਬਿਆਂ ਅਤੇ ਇਸ ਵਾਰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਝਾਕੀਆਂ ਦਿਖਾਈ ਦੇਣਗੀਆਂ, ਜਿਸ ’ਚ ਚੰਡੀਗੜ੍ਹ ਤੋਂ ਇਲਾਵਾ ਦਾਦਰ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਸ਼ਾਮਲ ਹਨ। ਪਿਛਲੇ 10 ਸਾਲਾਂ ਤੋਂ ਰਾਜਪਥ ’ਤੇ ਗਣਤੰਤਰ ਦਿਹਾੜੇ ਦੀ ਪਰੇਡ ’ਚ ਚੰਡੀਗੜ੍ਹ ਦੀ ਝਾਕੀ ਦੇਖਣ ਨੂੰ ਨਹੀਂ ਮਿਲੀ ਪਰ ਇਸ ਗਣਤੰਤਰ ਦਿਹਾੜੇ ’ਤੇ ਦਿੱਲੀ ਰਾਜਪਥ ’ਤੇ ਚੰਡੀਗੜ੍ਹ ਦੀ ਝਾਕੀ ਕਰੀਬ 10 ਸਾਲ ਬਾਅਦ ਵੇਖਣ ਨੂੰ ਮਿਲੇਗੀ। ਝਾਕੀ ਨੂੰ ਪ੍ਰਸਾਸ਼ਨ ਵਲੋਂ ਇਕ ਨਿੱਜੀ ਕੰਪਨੀ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਪਰ ਝਾਕੀ ਦੀ ਥੀਮ ਯੂ. ਟੀ. ਪ੍ਰਸ਼ਾਸਨ ਵੱਲੋਂ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, SCERT ਨੇ ਕੀਤਾ ਅਹਿਮ ਐਲਾਨ
ਪ੍ਰਸ਼ਾਸਨ ਵੱਲੋਂ ਝਾਕੀ ਦੀ ਥੀਮ ‘ਗੋਲਡਨ ਇੰਡੀਆ, ਹੈਰੀਟੇਜ ਐਂਡ ਡਿਵੈਲਪਮੈਂਟ’ ਜਾਂ ‘ਭਾਰਤ, ਵਿਰਾਸਤ ਤੇ ਵਿਕਾਸ’ ਰੱਖਿਆ ਹੈ, ਜੋ ਕਿ ਚੰਡੀਗੜ੍ਹ ਦੀ ਵਿਰਾਸਤ ਨੂੰ ਦਰਸਾਉਂਦਾ ਹੈ। ਜਾਣਕਾਰੀ ਦਿੰਦਿਆਂ ਸੈਕਟਰ-10 ਦੇ ਸਰਕਾਰੀ ਆਰਟ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਰਾਜੇਸ਼ ਸ਼ਰਮਾ, ਪ੍ਰੋਫੈਸਰ ਆਨੰਦ ਸ਼ਰਮਾ ਤੇ ਪ੍ਰੋਫੈਸਰ ਅੰਜਲੀ ਅਗਰਵਾਲ, ਐਸੋਸੀਏਟ ਅਸਿਸਟੈਂਟ ਤੇ ਪਬਲਿਕ ਰਿਲੇਸ਼ਨ ਦੇ ਅਧਿਕਾਰੀ ਰਾਜੇਸ਼ ਤਿਵਾੜੀ ਦੇ ਸਹਿਯੋਗ ਨਾਲ ਇਸ ਝਾਕੀ ਨੂੰ ਬਣਾਉਣ ’ਚ ਪਿਛਲੇ 4-5 ਮਹੀਨਿਆਂ ਤੋਂ ਕੰਮ ਕੀਤਾ ਗਿਆ। ਇਸ ’ਚ ਦਿੱਲੀ ਤੋਂ ਆਰਟ ਟੀਮ ਨੇ ਝਾਕੀ ’ਚ ਵਿਸ਼ੇਸ਼ ਮਾਡਲ ’ਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਆਰਟ ਕਾਲਜ ਦੇ ਪ੍ਰੋਫੈਸਰਾਂ ਦੀ ਟੀਮ ਦੀ ਅਗਵਾਈ ’ਚ 6-7 ਵਿਦਿਆਰਥੀ ਨੇ ਵੀ ਆਪਣੀ ਕਲਾ ਦਾ ਜੌਹਰ ਦਿਖਾਇਆ ਹੈ।
ਇਹ ਵੀ ਪੜ੍ਹੋ : 26 ਤਾਰੀਖ਼ ਨੂੰ ਜ਼ਰਾ ਸੋਚ-ਸਮਝ ਕੇ ਨਿਕਲੋ ਘਰੋਂ, ਬੰਦ ਰਹਿਣਗੇ ਰਾਹ, ਟ੍ਰੈਫਿਕ ਰੂਟ ਪਲਾਨ ਜਾਰੀ
ਇਸ ਝਾਕੀ ’ਚ ਭਾਰਤ ਦੀ ਵਿਰਾਸਤ ਵਿਕਾਸ ਦੀ ਦਿੱਖ ’ਚ ਵੱਡੀ ਤਿਤਲੀ, ਕੈਮਰੇ ਨੂੰ ਦੇਖਦੇ ਹੋਣ ਵਿਅਕਤੀ, ਚੰਡੀਗੜ੍ਹ ਸ਼ਹਿਰ ਦੀ ਖ਼ੂਬਸੂਰਤ ਵਾਤਾਵਰਨ ਤੇ ਚੰਡੀਗੜ੍ਹ ਦੀ ਇਮਾਰਤ ਨੂੰ ਦਿਖਾਇਆ ਜਾਵੇਗਾ। 23 ਜਨਵਰੀ ਨੂੰ ਇਸ ਦੀ ਫਾਈਨਲ ਪ੍ਰੈਕਟਿਸ ਪਰੇਡ ਗਰਾਊਂਡ ’ਚ ਕੀਤੀ ਗਈ ਹੈ। ਦੱਸ ਦਈਏ ਕਿ ਸਿਟੀ ਬਿਊਟੀਫੁੱਲ ’ਚ ਵੀ ਸੈਕਟਰ-17 ਪਰੇਡ ਗਰਾਊਂਡ ’ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ’ਚ ਚੰਡੀਗੜ੍ਹ ਪੁਲਸ ਵੱਲੋਂ ਆਪਣੀਆਂ ਉਪਲੱਬਧੀਆਂ ਦਿਖਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਵੱਲੋਂ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਸਬੰਧੀ ਚੰਡੀਗੜ੍ਹ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ’ਚ 26 ਜਨਵਰੀ ਤੱਕ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾ-ਧਮਕਾ ਕੇ ਮੋਟਰਸਾਈਕਲ ਅਤੇ ਮੋਬਾਇਲ ਫੋਨ ਖੋਹਿਆ
NEXT STORY