ਮੋਹਾਲੀ, (ਨਿਆਮੀਆਂ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਅਕਾਦਮਿਕ 2014-15 ਵਿਚ ਕੈਂਪਸ ਪਲੇਸਮੈਂਟ ਦੌਰਾਨ ਸਭ ਤੋਂ ਜ਼ਿਆਦਾ ਮਲਟੀਨੈਸ਼ਨਲ ਕੰਪਨੀਆਂ ਦੀ ਸੰਖਿਆ ਦਰਜ ਕਰਕੇ ਲਿਮਕਾ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੇ ਇਕ ਸਾਲ ਵਿਚ 360 ਤੋਂ ਜ਼ਿਆਦਾ ਸਾਰੇ ਮੁੱਖ ਖੇਤਰਾਂ ਜਿਵੇਂ ਆਈ. ਟੀ., ਟੈਲੀਕਾਮ, ਹੋਟਲ ਅਤੇ ਟੂਰਿਜ਼ਮ, ਬੈਂਕਿੰਗ, ਰਿਟੇਲ, ਸਿਵਲ ਅਤੇ ਆਟੋਮੋਬਾਇਲ ਆਦਿ ਨਾਲ ਸਬੰਧਿਤ ਮਲਟੀਨੈਸ਼ਨਲ ਕੰਪਨੀਆਂ ਨੂੰ ਬੁਲਾ ਕੇ 2014-15 ਸੈਸ਼ਨ ਵਿਚ 4690 ਵਿਦਿਆਰਥੀਆਂ ਨੂੰ ਪਲੇਸਮੈਂਟ ਪ੍ਰਦਾਨ ਕੀਤੀ ਹੈ।
ਇਸ ਖਿਤਾਬ ਨੂੰ ਇਕ ਵੱਡੀ ਉਪਲਬਧੀ ਦੱਸਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਕਿਹਾ ਕਿ ਸਾਲ 2014-15 ਦੇ ਪਲੇਸਮੈਂਟ ਸੈਸ਼ਨ ਦੌਰਾਨ ਚੋਟੀ ਦੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਹਿੱਸਾ ਲਿਆ, ਜਿਸ ਵਿਚ ਆਈ. ਟੀ. ਸੈਕਟਰ ਤੋਂ ਗੂਗਲ, ਮਾਈਕ੍ਰੋਸਾਫਟ, ਆਈ. ਬੀ. ਐੱਮ., ਹਿਊਲੈਟ ਪੈਕਾਰਡ, ਵਿਪਰੋ, ਕੋਗਨੀਜੈਂਟ, ਟੈੱਕ ਮਹਿੰਦਰਾ ਅਤੇ ਮਾਈਂਡ ਟ੍ਰੀ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇੰਜੀਨੀਅਰਿੰਗ ਖੇਤਰ ਦੀਆਂ ਮੁੱਖ ਕੰਪਨੀਆਂ ਜਿਵੇਂ ਜਾਨ ਡੇਰੇ, ਵੋਲਵੋ-ਆਈਸ਼ਰ, ਸੈਮਸੰਗ, ਲਾਵਾ, ਹਿਤਾਚੀ, ਟਾਟਾ ਪਾਵਰ, ਆਈ. ਐੱਫ. ਬੀ., ਗੋਦਰੇਜ ਅਤੇ ਬਜਾਜ ਇਲੈਕਟ੍ਰੀਕਲਜ਼ ਵੀ ਕੈਂਪਸ ਪਲੇਸਮੈਂਟ ਵਿਚ ਸ਼ਾਮਲ ਹੋਏ, ਜਿਨ੍ਹਾਂ ਨੇ 1418 ਤੋਂ ਜ਼ਿਆਦਾ ਇੰਜੀਨੀਅਰਿੰਗ ਵਿਸ਼ੇ ਦੇ ਵਿਦਿਆਰਥੀਆਂ ਨੂੰ ਨੌਕਰੀ ਪ੍ਰਦਾਨ ਕੀਤੀ। ਡਾ. ਬਾਵਾ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਪਸ ਪਲੇਸਮੈਂਟ ਦੌਰਾਨ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਓਬਰਾਏ, ਤਾਜ ਗਰੁੱਪ, ਦਿ ਗ੍ਰੈਂਡ, ਜੀ. ਡਬਲਿਊ. ਮੈਰੀਅਟ, ਹੋਲੀਡੇ ਇਨ ਅਤੇ ਆਈ. ਟੀ. ਸੀ. ਵਰਗੇ ਫਾਈਵ ਸਟਾਰ ਹੋਟਲਾਂ ਤੋਂ ਬਿਹਤਰੀਨ ਨੌਕਰੀਆਂ ਦੇ ਆਫਰ ਪ੍ਰਾਪਤ ਹੋਏ ਹਨ, ਜਦਕਿ ਇੰਡਸਇੰਡ ਬੈਂਕ, ਐਕਸਿਸ ਬੈਂਕ, ਫੈਡਰਲ ਬੈਂਕ, ਟਾਮੀ ਹਿਲਫਿਗਰ ਅਤੇ ਨੌਕਰੀ ਡਾਟ ਕਾਮ ਵਰਗੀਆਂ 118 ਵੱਡੀਆਂ ਕੰਪਨੀਆਂ ਰਾਹੀਂ ਐੱਮ. ਬੀ. ਏ. ਦੇ ਸਟੂਡੈਂਟਸ ਨੂੰ ਪਲੇਸਮੈਂਟ ਵਿਚ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਪਲੇਸਮੈਂਟ ਸੈਸ਼ਨ ਵਿਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਦੀ ਗਿਣਤੀ 'ਚ ਸਾਲ ਦਰ ਸਾਲ ਵਾਧਾ ਹੁੰਦਾ ਆਇਆ ਹੈ, ਜੋ ਕਿ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਗਿਣਤੀ ਦੀ ਗੁਣਵੱਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ 2016-17 ਪਲੇਸਮੈਂਟ ਸੈਸ਼ਨ ਵਿਚ 60 ਫੀਸਦੀ ਤਕ ਦਾ ਵਾਧਾ ਹੋਇਆ ਹੈ, ਜਿਸ ਵਿਚ 457 ਕੰਪਨੀਆਂ ਨੇ 4697 ਵਿਦਿਆਰਥੀਆਂ ਨੂੰ ਪਲੇਸਮੈਂਟ ਨੌਕਰੀਆਂ ਦੇ ਆਫਰ ਪ੍ਰਦਾਨ ਕੀਤੇ।
ਜਬਰ-ਜ਼ਨਾਹ ਕਰਨ ਦੇ ਦੋਸ਼ 'ਚ 7 ਨਾਮਜ਼ਦ
NEXT STORY