ਚੰਡੀਗੜ੍ਹ (ਰੋਹਾਲ) : ਪਿਛਲੇ ਕੁੱਝ ਦਿਨਾਂ 'ਚ ਮਾਮੂਲੀ ਵਾਧੇ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅਚਾਨਕ 2 ਤੋਂ 3 ਡਿਗਰੀ ਦੀ ਗਿਰਾਵਟ ਆਈ ਹੈ, ਜਿਸ ਨਾਲ ਦਿਨ ਵੇਲੇ ਵੀ ਠੰਡ ਵੱਧ ਗਈ ਹੈ। ਠੰਡ ਹੀ ਨਹੀਂ, ਸਗੋਂ ਸ਼ਹਿਰ ਦੀ ਹਵਾ ਵਿਚ ਪ੍ਰਦੂਸ਼ਣ ਵੀ ਇੱਕ ਵਾਰ ਫਿਰ ਵੱਧ ਗਿਆ ਹੈ। ਦੋਪਹੀਆ ਵਾਹਨ ਚਲਾਉਂਦੇ ਸਮੇਂ ਦਿਨ ਵੇਲੇ ਠੰਡ ਹੀ ਨਹੀਂ, ਸਗੋਂ ਲੋਕਾਂ ਨੂੰ ਹੁਣ ਪ੍ਰਦੂਸ਼ਣ ਤੋਂ ਬਚਣ ਲਈ ਆਪਣੇ ਚਿਹਰੇ ਢੱਕਣੇ ਪੈ ਰਹੇ ਹਨ। ਐਤਵਾਰ ਨੂੰ ਕਈ ਥਾਵਾਂ ’ਤੇ ਦੋਪਹੀਆ ਵਾਹਨਾਂ ’ਤੇ ਸਵਾਰ ਲੋਕਾਂ ਨੇ ਮਾਸਕ ਜਾਂ ਹੋਰ ਚੀਜ਼ਾਂ ਨਾਲ ਆਪਣੇ ਚਿਹਰੇ ਢੱਕ ਲਏ।
ਠੰਡ ਦਾ ਕਾਰਨ ਇਹ ਸੀ ਕਿ ਸ਼ੁੱਕਰਵਾਰ ਰਾਤ 10 ਡਿਗਰੀ ਰਿਹਾ ਘੱਟੋ-ਘੱਟ ਤਾਪਮਾਨ ਸ਼ਨੀਵਾਰ ਰਾਤ ਨੂੰ 7.9 ਤੱਕ ਡਿੱਗ ਗਿਆ। ਇਸ ਦਾ ਪ੍ਰਭਾਵ ਦਿਨ ਵੇਲੇ ਮਹਿਸੂਸ ਕੀਤਾ ਗਿਆ ਅਤੇ ਇਸ ਸੀਜ਼ਨ ਵਿਚ ਦੂਜੀ ਵਾਰ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ 154 ਦੇ ਦਰਮਿਆਨੇ ਪੱਧਰ ’ਤੇ ਹੈ ਪਰ ਸ਼ਹਿਰ ਦੇ ਅੰਦਰ ਤਿੰਨੋਂ ਨਿਰੀਖਣ ਕੇਂਦਰਾਂ ਵਿਚ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀ.ਐੱਮ. 2.5 ਦੀ ਮਾਤਰਾ ਬਹੁਤ ਮਾੜੇ ਪੱਧਰ ਨੂੰ ਛੂਹ ਗਈ। ਸੈਕਟਰ-22 ਵਿਚ ਪੀ. ਐੱਮ. 2.5 ਦਾ ਵੱਧ ਤੋਂ ਵੱਧ ਪੱਧਰ 334 ਤੱਕ ਪਹੁੰਚ ਗਿਆ ਅਤੇ 24 ਘੰਟਿਆਂ ਵਿਚ ਔਸਤ 153 ਰਿਹਾ। ਇਸੇ ਤਰ੍ਹਾਂ ਸੈਕਟਰ-53 ਵਿਚ ਵੀ ਪੀ. ਐੱਮ. 2.5 ਦਾ ਵੱਧ ਤੋਂ ਵੱਧ ਪੱਧਰ 334 ਨੂੰ ਛੂਹ ਗਿਆ ਜਦੋਂ ਕਿ ਔਸਤ 136 ਸੀ।
‘ਹੀ-ਮੈਨ’ ਧਰਮਿੰਦਰ ਦੇ ਦਿਹਾਂਤ ਨਾਲ ਗ਼ਮ 'ਚ ਡੁੱਬਾ ਪੰਜਾਬ, ਸਾਹਨੇਵਾਲ ਨਾਲ ਸੀ ਅਟੁੱਟ ਨਾਤਾ
NEXT STORY